ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਤੇ ਭੜਕੀ ਹਰਸਿਮਰਤ ਕੌਰ ਬਾਦਲ ! ਖੋਲ੍ਹੇ ਅੰਦਰਲੇ ਰਾਜ

TeamGlobalPunjab
2 Min Read

ਬਠਿੰਡਾ : ਹਰ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਤਿੱਖੀ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਅੱਜ ਫਿਰ ਬਾਦਲਾਂ ਦੀ ਨੂੰਹ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ ਖਰੀਆਂ ਸੁਣਾਇਆ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਚ 886 ਕਰੋੜ ਰੁਪਏ ਕੇਂਦਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਨ ਅਤੇ ਤਿਆਰੀਆਂ ਕਰਨ ਲਈ ਦਿਤੇ ਹਨ। ਪਰ ਜੋ ਭਾਈ ਨਿਰਮਲ ਸਿੰਘ ਦੀ ਆਡੀਓ ਵਾਇਰਲ ਹੋਈ ਹੈ ਉਸ ਵਿਚ ਉਹ ਆਪਣੇ ਪਰਿਵਾਰ ਨੂੰ ਮਿਨਤਾਂ ਕਰ ਰਹੇ ਹਨ ਕਿ ਉਨ੍ਹਾਂ ਨੂੰ ਉਥੋਂ ਕੱਢ ਲਿਆ ਜਾਵੇ । ਉਨ੍ਹਾਂ ਕਿਹਾ ਕਿ ਇਕ ਬੱਚੇ ਨੂੰ ਬੁਖਾਰ ਹੋਣ ਤੇ ਜਦੋ ਉਸ ਨੂੰ ਚੈੱਕ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਥਰਮਾਮੀਟਰ ਹੀ ਨਹੀਂ ਹੈ।

https://www.facebook.com/Harsimratkaurbadal/videos/886410778490298/?t=234

ਉਨ੍ਹਾਂ ਕਿਹਾ ਕਿ ਜਿਥੇ ਨਰਸਾਂ ਕੋਲ ਥਰਮਾਮੀਟਰ ਨਹੀਂ, ਗਲਵਜ਼ ਨਹੀਂ ਤਾਂ ਫਿਰ ਪੰਜਾਬ ਸਰਕਾਰ ਨੇ ਕਿ ਤਿਆਰੀ ਕੀਤੀ ਹੈ । ਉਨ੍ਹਾਂ ਕਿਹਾ ਕਿ ਜੋ ਪੈਸੇ ਕੇਂਦਰ ਸਰਕਾਰ ਨੇ ਭੇਜੇ ਹਨ ਉਨ੍ਹਾਂ ਦਾ ਕਿਧਰੇ ਗ਼ਲਤ ਇਸਤੇਮਾਲ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲ ਤਾਂ ਪੀਐਮ ਨਾਲ ਵੀਡੀਓ ਕਾਨਫਰੰਸ ਤੇ ਮੀਟਿੰਗ ਕਰਨ ਦਾ ਵੀ ਸਮਾਂ ਨਹੀਂ ਹੈ । ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕਈ ਖੁਲਾਸੇ ਕੀਤੇ ।

https://www.facebook.com/Harsimratkaurbadal/videos/355444305359103/?t=26

- Advertisement -

Share this Article
Leave a comment