ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਗਰ ਦੇ ਪੈਸਿਆ ਨੂੰ ਲੈ ਕੇ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ 2017 ਤੋਂ ਲੈ ਕੇ ਹੁਣ ਤੱਕ ਲੰਗਰ ਦੇ ਨਾਮ ‘ਤੇ ਇੱਕਠੇ ਕੀਤੇ ਗਏ 3.13 ਕਰੋੜ ਰੁਪਏ ਦਾ ਹਿਸਾਬ ਮੰਗਿਆ ਹੈ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਉਨ੍ਹਾਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਲੰਗਰ ਦੇ ਨਾਮ ‘ਤੇ ਵਸੂਲੀ ਰਾਸ਼ੀ ਨੂੰ ਦੱਬ ਲਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਸੀਐਮ ਚਾਹੁੰਦੇ ਹਨ ਕਿ ਸੰਗਤ ਦੇ ਹੱਕ ਲਈ ਗੁਰੂਘਰ ਵੀ ਉਨ੍ਹਾਂ ਦੀ ਮਿੰਨਤਾਂ ਕਰਨ, ਜਦਕਿ ਲੰਗਰ ‘ਤੇ ਸਭ ਦਾ ਹੱਕ ਹੁੰਦਾ ਹੈ, ਇਸ ਨੂੰ ਕੋਈ ਖੌਹ ਨਹੀਂ ਸਕਦਾ।
https://www.facebook.com/Harsimratkaurbadal/posts/3499345293410878
ਹਰਸਿਮਰਤ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ 2019-20 ਦੇ ਜੀਐਸਟੀ ਦੇ 12,187 ਕਰੋੜ ਰੁਪਏ ਦੀ ਕੁੱਲ ਰਾਸ਼ੀ ਜਾਰੀ ਕਰ ਚੁੱਕੀ ਹੈ। ਇਸ ਤੋਂ ਬਾਅਦ ਵੀ ਪੰਜਾਬ ਦੇ ਸੀਐਮ ਲੋਕਾਂ ਲਈ ਕੁੱਝ ਨਹੀਂ ਕਰ ਰਹੇ। ਪੰਜਾਬ ਸਰਕਾਰ ਨੇ ਆਪਣੀ ਆਰਥਿਕ ਤੰਗੀ ਦਾ ਰੋਣਾ ਰੋ ਕੇ ਸਰਕਾਰੀ ਮੁਲਾਜ਼ਮਾਂ ਦੇ ਮੋਬਾਈਲ ਭੱਤਿਆਂ ਤੋਂ ਬਾਅਦ ਸਰਕਾਰੀ ਵਿਭਾਗਾਂ ਨੂੰ ਟੂਰ ਲਈ ਮਿਲਣ ਵਾਲੇ ਪੈਟਰੋਲ ਵਿੱਚ ਵੀ ਕਟੌਤੀ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਟੇਟ ਹੈਡ ਕੁਆਟਰ ‘ਤੇ ਇਹ ਕਟੌਤੀ 50 ਫੀਸਦੀ ਕੀਤੀ ਗਈ ਹੈ। ਕੈਪਟਨ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਸੁਧਾਰਣ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਤੇ ਅਦਾਇਗੀ ਕਰਨ।