10 ਦਿਨਾਂ ਵਿਚ ਘੁਟਾਲੇ ਦੇ ਪੈਸਾ ਦਲਿਤਾਂ ਨੂੰ ਨਾ ਕੀਤੇ ਵਾਪਸ ਤਾਂ ਕੈਪਟਨ ਨਤੀਜਾ ਭੁਗਤਣ ਲਈ ਰਹਿਣ ਤਿਆਰ: ਹਰਪਾਲ ਚੀਮਾ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਤ ਸਮਾਜ ਸੰਘਰਸ਼ ਕਮੇਟੀ ਅਤੇ ਅਨੁਸੂਚਿਤ ਜਾਤੀਆਂ ਦੀਆਂ ਹੋਰ ਜਥੇਬੰਦੀਆਂ ਵੱਲੋਂ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਪੰਜਾਬ ਭਰ ‘ਚ ਚੱਕਾ ਜਾਮ ਕਰਨ ਦਾ ਜੋ ਐਲਾਨ ਕੀਤਾ ਹੈ, ‘ਆਪ’ ਉਸ ਦਾ ਸੰਪੂਰਨ ਸਮਰਥਨ ਕਰਦੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਜੈਤੋਂ, ਰੁਪਿੰਦਰ ਕੌਰ ਰੂਬੀ ਵੀ ਸ਼ਾਮਲ ਸਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਤੋਂ ਜ਼ਿਆਦਾ ਘਿਣਾਉਣਾ ਘੋਟਾਲਾ ਹੋਰ ਕੀ ਹੋ ਸਕਦਾ ਹੈ, ਜੋ ਮੰਤਰੀ (ਧਰਮਸੋਤ) ਦਲਿਤ ਵਿਦਿਆਰਥੀਆਂ ਦੇ ਫ਼ੀਸਾਂ ਦੇ ਪੈਸੇ ਤੱਕ ਹੜੱਪ ਕਰ ਜਾਵੇ। ਅਜਿਹੇ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਕੇ ਇਸ ਨੂੰ ਗ੍ਰਿਫਤਾਰ ਕਰਵਾਉਣਾ ਚਾਹੀਦਾ ਸੀ ਪਰੰਤੂ ਅਫ਼ਸੋਸ ਕੈਪਟਨ ਦਲਿਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਘੋਟਾਲੇ ਬਾਜ਼ੀ ਮੰਤਰੀ ਦੀ ਹਰ ਸੰਭਵ ਮਦਦ ਕਰਕੇ ਉਸ ਨੂੰ ਬਚਾ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਲਿਤ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਸਾਧੂ ਸਿੰਘ ਧਰਮਸੋਤ ਨੂੰ ਨਾ ਤਾਂ ਮੰਤਰੀ ਮੰਡਲ ਵਿਚੋਂ ਬਾਹਰ ਕੱਢ ਰਹੇ ਹਨ ਅਤੇ ਨਾ ਹੀ ਇਸ ਪੂਰੇ ਘੋਟਾਲੇ ਦੀ ਜਾਂਚ ਫਿਰ ਤੋਂ ਕਰਵਾ ਰਹੇ ਹਨ, ਜਿਸ ਦਾ ਸਾਫ਼ ਮਤਲਬ ਹੈ ਕਿ ਵਜ਼ੀਫ਼ਾ ਘੁਟਾਲੇ ਦਾ ਪੈਸਾ ਅਮਰਿੰਦਰ ਸਿੰਘ ਕੋਲ ਵੀ ਪਹੁੰਚਾਇਆ ਗਿਆ ਹੈ। ਚੀਮਾ ਨੇ ਕਿਹਾ ਕਿ ਸ਼ਰਮ ਆਉਂਦੀ ਹੈ ਅਜਿਹੇ ਮੰਤਰੀਆਂ ‘ਤੇ ਜਿਹੜਾ ਗ਼ਰੀਬ ਬੱਚਿਆਂ ਦੇ ਪੈਸੇ ਵੀ ਹੜੱਪ ਕਰਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਜੇਕਰ ਕੈਪਟਨ ਅਮਰਿੰਦਰ ਕੋਲ ਥੋੜ੍ਹੀ ਬਹੁਤ ਸ਼ਰਮ ਹੈ ਤਾਂ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਵੀਰਵਾਰ ਨੂੰ ਜਦੋਂ ‘ਆਪ’ ਦੇ ਸਮੂਹ ਵਿਧਾਇਕਾਂ ਨੇ 9 ਲੱਖ ਤੋਂ ਜ਼ਿਆਦਾ ਹੋਣਹਾਰ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ‘ਚ ਹੋਏ ਘੁਟਾਲੇ ਦੇ ਦੋਸ਼ੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ‘ਕਲੀਨ ਚਿੱਟ’ ਦੇਣ ਦਾ ਵਿਰੋਧ ਕਰਦਿਆਂ ਕੈਪਟਨ ਦਾ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਰਸਤੇ ਵਿਚ ਹਿਰਾਸਤ ਲੈ ਲਿਆ ਗਿਆ। ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਸ਼ਰੇਆਮ ਧਰਮਸੋਤ ਨੂੰ ਬਚਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ।

ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇਕਰ ਘੋਟਾਲੇ ਬਾਜ਼ੀ, ਦਲਿਤ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ 10 ਦਿਨਾਂ ਵਿਚ ਘੁਟਾਲੇ ਦਾ ਸਾਰਾ ਪੈਸਾ ਦਲਿਤਾਂ ਨੂੰ ਨਾ ਦਿੱਤੇ ਅਤੇ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਬਰਖ਼ਾਸਤ ਕਰਕੇ ਗ੍ਰਿਫਤਾਰ ਨਾ ਕਰਵਾਇਆ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ।

Share This Article
Leave a Comment