ਐਮਰਜੈਂਸੀ ਦੌਰਾਨ ਕੈਨੇਡਾ ‘ਚ ਟਰੱਕ ਡਰਾਈਵਰਾਂ ਦਾ ਅੱਜ ਖਤਮ ਹੋ ਜਾਵੇਗਾ ਅੰਦੋਲਨ, ਪਿਛਲੇ ਕਈ ਹਫਤਿਆਂ ਤੋਂ ਚੱਲ ਰਿਹਾ ਹੈ ਪ੍ਰਦਰਸ਼ਨ

TeamGlobalPunjab
3 Min Read

ਓਟਵਾ- ਕੈਨੇਡਾ ਵਿੱਚ ਪਿਛਲੇ ਕਈ ਦਿਨਾਂ ਤੋਂ ਟਰੱਕ ਡਰਾਈਵਰ ਅਮਰੀਕਾ-ਕੈਨੇਡਾ ਸਰਹੱਦ ‘ਤੇ ਪ੍ਰਦਰਸ਼ਨ ਰਹੇ ਹਨ। ਅਜਿਹੇ ‘ਚ ਬੁੱਧਵਾਰ ਨੂੰ ਇਨ੍ਹਾਂ ਟਰੱਕ ਡਰਾਈਵਰਾਂ ਦਾ ਅੰਦੋਲਨ ਖਤਮ ਹੋਣ ਦੀ ਉਮੀਦ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੇ ਅਨੁਸਾਰ, ਮੈਨੀਟੋਬਾ-ਅਮਰੀਕਾ ਸਰਹੱਦ ‘ਤੇ ਕੋਵਿਡ-19 ਮਹਾਂਮਾਰੀ ਦੀਆਂ ਪਾਬੰਦੀਆਂ ਵਿਰੁੱਧ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਖਤਮ ਹੋ ਸਕਦਾ ਹੈ।

ਦਰਾਅਸਲ ਇੱਕ ਰਿਪੋਰਟ ਅਨੁਲਾਰ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਪ੍ਰਦਰਸ਼ਨਕਾਰੀ ਜਲਦੀ ਹੀ ਖੇਤਰ ਛੱਡ ਦੇਣਗੇ, ਜਿਸ ਨਾਲ ਆਵਾਜਾਹੀ ਆਮ ਵਾਂਗ ਹੋ ਜਾਵੇਗਾ। ਮੈਨੀਟੋਬਾ ਆਰਸੀਐਮਪੀ ਦੇ ਮੁਖੀ, ਸੁਪ ਰਾਬ ਹਿੱਲ ਨੇ ਕਿਹਾ, “ਸਾਨੂੰ ਹੁਣ ਭਰੋਸਾ ਹੈ ਕਿ ਪ੍ਰਸਤਾਵ ‘ਤੇ ਸਹਿਮਤੀ ਹੋ ਗਈ ਹੈ, ਪ੍ਰਦਰਸ਼ਨਕਾਰੀ ਜਲਦੀ ਹੀ ਖੇਤਰ ਛੱਡ ਦੇਣਗੇ, ਅਤੇ ਐਮਰਸਨ ਪੋਰਟ ਵੱਲ ਆਵਾਜਾਈ ਸ਼ੁਰੂ ਹੋ ਜਾਵੇਗੀ।”

ਦੱਸ ਦੇਈਏ ਕਿ ਪਿਛਲੇ ਵੀਰਵਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਮੈਨੀਟੋਬਾ ਵਿੱਚ ਹਾਈਵੇਅ 75 ਨੂੰ ਜਾਮ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਐਮਰਜੈਂਸੀ ਵਾਹਨਾਂ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, RCMP ਨੇ ਕਿਹਾ ਕਿ ਨਾਕਾਬੰਦੀ ਖਤਮ ਹੋਣ ਦੀ ਉਮੀਦ ਸੀ। ਐਮਰਸਨ ਵਿੱਚ ਇੱਕ ਡਿਊਟੀ ਫਰੀ ਦੁਕਾਨ ਦੇ ਸਹਿ-ਮਾਲਕ ਨੇ ਕਿਹਾ ਕਿ ਆਵਾਜਾਈ ਲਈ ਪੂਰੀ ਤਰ੍ਹਾਂ ਜਾਮ ਖੁੱਲ੍ਹਾ ਰਹਿਣਾ ਜ਼ਰੂਰੀ ਹੈ, ਤਾਂ ਜੋ ਲੋਕ ਸਰਹੱਦ ਪਾਰ ਕਰ ਸਕਣ।

ਐਮਰਸਨ ਕਰਾਸਿੰਗ ਕੈਨੇਡਾ-ਅਮਰੀਕਾ ਸਰਹੱਦ ‘ਤੇ ਵਪਾਰ ਲਈ ਕਈ ਮਹੱਤਵਪੂਰਨ ਜ਼ਮੀਨੀ ਬੰਦਰਗਾਹਾਂ ਵਿੱਚੋਂ ਇੱਕ ਹੈ। ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿੱਚ ਕੋਵਿਡ ਵੈਕਸੀਨ ਨੂੰ ਲਾਜ਼ਮੀ ਬਣਾਉਣ ਅਤੇ ਲਾਕਡਾਊਨ ਲਗਾਉਣ ਲਈ ਪ੍ਰਦਰਸ਼ਨ ਹੋ ਰਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਟਰੂਡੋ ਨੇ ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਐਮਰਜੈਂਸੀ ਦੀ ਘੋਸ਼ਣਾ ਕੀਤੀ। ਓਟਾਵਾ ਵਿੱਚ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ, ਮੈਨੀਟੋਬਾ ਵਿੱਚ ਦੋ ਹਫ਼ਤਿਆਂ ਤੋਂ ਪ੍ਰਦਰਸ਼ਨ ਚੱਲ ਰਹੇ ਹਨ।

- Advertisement -

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਘਰ ਜਾਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਹ ਗੈਰ-ਕਾਨੂੰਨੀ ਗਤੀਵਿਧੀ ਖਤਮ ਹੋਣੀ ਚਾਹੀਦੀ ਹੈ ਅਤੇ ਇਹ ਖਤਮ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਇਹ ਲੋਕ ਘਰ ਜਾਣ ਦਾ ਫੈਸਲਾ ਕਰਨਗੇ ਨਹੀਂ ਤਾਂ ਪੁਲਿਸ ਦਖਲ ਦੇਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment