ਹਰਪਾਲ ਚੀਮਾਂ ਨੂੰ ਆਇਆ ਗੁੱਸਾ, ਕੈਬਨਿਟ ਮੰਤਰੀ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ! ਅਰੂਸਾ ਨੂੰ ਲੈ ਕੇ ਵੀ ਸੁਣਾਈਆਂ ਖਰੀਆਂ ਖਰੀਆਂ

TeamGlobalPunjab
2 Min Read

ਚੰਡੀਗੜ੍ਹ : ਵਿਧਾਨ ਸਭਾ ਇਜਲਾਸ ਅੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾਂ ਕਾਫੀ ਗੁੱਸੇ ‘ਚ ਦਿਖਾਈ ਦਿੱਤੇ। ਉਨ੍ਹਾਂ ਬੋਲਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕਰ ਦਿੱਤੇ। ਚੀਮਾਂ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਮਾਫੀ ਮੰਗ ਲਈ ਗਈ ਹੈ। ਇਸ ਤੋਂ ਬਾਅਦ ਚੀਮਾਂ ਨੇ ਬੋਲਦਿਆਂ ਕਿਹਾ ਕਿ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨੇ ਆਸ਼ੂ ਦੇ ਹੱਕ ‘ਚ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਬਰੀ ਹੋ ਚੁਕੇ ਹਨ ਪਰ ਇਹ ਸਪੱਸ਼ਟ ਨਹੀਂ ਦੱਸਿਆ ਕਿ ਆਸ਼ੂ ਕਿਸ ਮੁਕੱਦਮੇਂ ਵਿੱਚੋਂ ਬਰੀ ਹੋਏ ਹਨ।

ਹਰਪਾਲ ਚੀਮਾਂ ਨੇ ਦੱਸਿਆ ਕਿ ਆਸ਼ੂ ਦੀ ਕਈ ਮਾਮਲਿਆਂ ‘ਚ ਭੂਮਿਕਾ ਆਉਂਦੀ ਹੈ। ਚੀਮਾਂ ਨੇ ਦੱਸਿਆ ਕਿ ਮੁਕੱਦਮਾਂ ਨੰਬਰ 50 ਵਿੱਚ ਗੁੜਮੰਡੀ ਬਲਾਸਟ ਮੁੱਕਦਮੇਂ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਭੂਮਿਕਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਆਸ਼ੂ ਦੀ ਤਿੰਨ ਔਰਤਾਂ ਦਾ ਕਤਲ ਕਰਨ, ਪੰਜਾਬ ਪੁਲਿਸ ਦੇ ਹੌਲਦਾਰ ਦਾ ਕਤਲ ਕਰਨ ਵਿੱਚ ਵੀ ਆਸ਼ੂ ਦੀ ਭੂਮਿਕਾ ਆਉਂਦੀ ਹੈ।

ਇੱਥੇ ਹੀ ਚੀਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੂੰ ਲੈ ਕੇ ਵੀ ਸਖਤ ਪ੍ਰਤੀਕਿਰਿਆ ਦਿੱਤੀ। ਚੀਮਾਂ ਨੇ ਡੀਜੀਪੀ ਦਾ ਬਿਆਨ ਦੁਹਰਾਉਂਦਿਆਂ ਕਿਹਾ ਕਿ ਉਹ ਕਹਿ ਰਹੇ ਹਨ ਕਿ 6 ਘੰਟਿਆਂ ਲਈ ਜਿਹੜੇ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਂਦੇ ਹਨ ਉਹ ਅੱਤਵਾਦੀ ਬਣ ਜਾਂਦੇ ਤਾਂ ਅਰੂਸਾ ਆਲਮ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਘਰ ਰਹੇ ਹਨ ਅਤੇ ਡੀਜੀਪੀ ਨਾਲ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਕੀ ਉਹ ਅੱਤਵਾਦੀ ਨਹੀਂ ਹਨ? ਉਨ੍ਹਾਂ ਕਿਹਾ ਕਿ ਇਹ ਗੱਲ ਪੂਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਅਰੂਸਾ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਵਜੋਂ ਕੰਮ ਕਰ ਰਹੇ ਹਨ।

Share this Article
Leave a comment