ਮਹਾਮਾਰੀ ਨੇ ਖੋਲੀ ਮੋਦੀ ਅਤੇ ਕੈਪਟਨ ਸਰਕਾਰ ਦੀ ਕਈ ਪਹਿਲੂਆਂ ਤੋਂ ਪੋਲ :ਪ੍ਰਿੰਸੀਪਲ ਬੁੱਧ ਰਾਮ

TeamGlobalPunjab
2 Min Read

ਚੰਡੀਗੜ੍ਹ : ਦੇਸ਼ ਦੁਨੀਆ ਵਿਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਨੇ ਚਾਰੇ ਪਾਸੇ ਆਤੰਕ ਮਚਾ ਦਿੱਤਾ ਹੈਾ। ਪਰ ਹੁਣ ਇਸ ਦਾ ਪ੍ਰਭਾਵ ਥੋੜਾ ਘਾਟ ਗਿਆ ਹੈ ਕਿਓਂਕਿ ਵਡੀ ਗਿਣਤੀ ਵਿਚ ਇਸ ਦੇ ਮਰੀਜ਼ ਪੰਜਾਬ ਵਿਚ ਠੀਕ ਹੋ ਗਏ ਹਨ। ਦਸੇਨਯੋਗ ਹੈ ਕਿ ਮਹਾਮਾਰੀ ਤੋਂ ਬਚਾਅ ਲਈ ਪਿਛਲੀ 22 ਮਾਰਚ ਤੋਂ ਸਖ਼ਤ ਹੁਕਮ ਹੁਕਮ ਲਾਗੂ ਕੀਤੇ ਗਏ ਸਨ ਇਨ੍ਹਾਂ ਤੋਂ ਹੁਣ ਥੋੜੀ ਰਾਹਤ ਮਿਲ ਗਈ ਹੈ । ਇਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਇਸ ਬਿਮਾਰੀ ਪ੍ਰਤੀ ਲੋਕਾਂ ਚ ਜਾਗਰੂਕਤਾ ਲਿਆਂਦੀ ਜਾਣੀ ਚਾਹੀਦੀ ਹੈ । ਉਨ੍ਹਾਂ ਇਸ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਕੀਤੀ ਹੈ ਕਿਉਂਕਿ ਵੈਕਸੀਨ ਤਿਆਰ ਹੋਣ ਤੱਕ ਇਸ ਬਿਮਾਰੀ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ।”

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਤਰਕਾਰ ਸੰਮੇਲਨ ਕਰ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਔਖੇ ਸਮੇ ਵਿਚ ਸਿਆਸਤ ਤੋਂ ਉੱਤੇ ਉੱਠ ਕੇ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਆਪਣੇ ਪੱਧਰ ‘ਤੇ ਲੋਕਾਂ ਲਈ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਸਿਆ ਕਿ ‘ਆਪ ਦੇ ਕੋਰੋਨਾ ਸੇਵਕ’ ਮੁਹਿੰਮ ਰਾਹੀਂ ਪਾਰਟੀ ਵਲੋਂ 3,56,743 ਲੋਕਾਂ ਨੂੰ ਫ਼ੋਨ ‘ਤੇ ਮਹਾਮਾਰੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾ ਚੁਕਾ ਹੈ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਮਹਾਮਾਰੀ ਨੇ ਅਨੇਕ ਪਹਿਲੂਆਂ ਤੋਂ ਬੁਰੀ ਤਰਾਂ ਪੋਲ ਖੋਲੀ ਹੈ। ਸਰਕਾਰੀ ਸਿਹਤ ਸੇਵਾਵਾਂ, ਸੂਬੇ ਦੀ ਕੰਗਾਲ ਅਰਥ ਵਿਵਸਥਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਮੰਤਰੀਆਂ ਦੀ ਅਜਿਹੀ ਚੁਨੌਤੀ ਦਾ ਸਾਹਮਣਾ ਕਰਨ ‘ਚ ਨਾ ਕਾਬਲੀਅਤ ਸਭ ਦੇ ਸਾਹਮਣੇ ਆਈ ਹੈ।

Share this Article
Leave a comment