ਨਿਊਜ਼ ਡੈਸਕ: ਤੁਹਾਡੀਆਂ ਖਾਣ-ਪੀਣ ਦੀਆਂ ਆਦਤਾਂ ਕਾਰਨ ਚਮੜੀ ਦੇ ਖੁਸ਼ਕ ਹੋਣ ਦੀ ਸਮੱਸਿਆ ਵੱਧ ਸਕਦੀ ਹੈ। ਸਰਦੀਆਂ ਵਿੱਚ ਜ਼ਿਆਦਾਤਰ ਲੋਕਾਂ ਦੇ ਨਾਲ ਅਜਿਹਾ ਹੁੰਦਾ ਹੈ, ਉਹ ਪਾਣੀ ਘੱਟ ਪੀਂਦੇ ਹਨ, ਇਹ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ ਅਤੇ ਇਸਦਾ ਪ੍ਰਭਾਵ ਸਭ ਤੋਂ ਪਹਿਲਾਂ ਤੁਹਾਡੀ ਚਮੜੀ ‘ਤੇ ਦਿਖਾਈ ਦਿੰਦਾ ਹੈ। ਇਸ ਨਾਲ ਚਮੜੀ ਖੁਸ਼ਕ ਅਤੇ ਬੇਜਾਨ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ ਠੰਡੀਆਂ ਅਤੇ ਗਰਮ ਚੀਜ਼ਾਂ ਇਕੱਠੀਆਂ ਖਾਣ ਨਾਲ ਵੀ ਚਮੜੀ ਨੂੰ ਨੁਕਸਾਨ ਹੁੰਦਾ ਹੈ। ਗਲਤ ਭੋਜਨ ਮਿਸ਼ਰਨ ਚਮੜੀ ਦੀਆਂ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
ਆਯੁਰਵੇਦ ਮੁਤਾਬਕ ਠੰਡੀਆਂ ਅਤੇ ਗਰਮ ਚੀਜ਼ਾਂ ਦਾ ਇਕੱਠੇ ਸੇਵਨ ਨਾ ਕਰੋ। ਗਰਮ ਸੈਂਡਵਿਚ ਜਾਂ ਰੋਲ ਦੇ ਨਾਲ ਕੋਲਡ ਡਰਿੰਕਸ ਦਾ ਸੇਵਨ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਚਮੜੀ ‘ਚ ਖੁਸ਼ਕੀ ਵਧ ਜਾਂਦੀ ਹੈ ਅਤੇ ਵਧਦੀ ਉਮਰ ਦੇ ਲੱਛਣ ਵੀ ਨਜ਼ਰ ਆਉਣ ਲੱਗਦੇ ਹਨ।
ਜੇਕਰ ਪਾਚਨ ਕਿਰਿਆ ਹੌਲੀ ਹੈ ਤਾਂ ਸ਼ਹਿਦ ਜ਼ਿਆਦਾ ਮਾਤਰਾ ‘ਚ ਨਾ ਖਾਓ। ਮੂਲੀ, ਮੱਛੀ ਜਾਂ ਚਿਕਨ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਪਾਚਨ ਕਿਰਿਆ ਹੌਲੀ ਹੋਣ ‘ਤੇ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਮੈਟਾਬੋਲਿਜ਼ਮ ‘ਤੇ ਅਸਰ ਪੈਂਦਾ ਹੈ।
ਦੋ ਵਿਰੋਧੀ ਗੁਣਾਂ ਵਾਲੇ ਭੋਜਨ ਨੂੰ ਇਕੱਠੇ ਖਾਣ ਨਾਲ ਵੀ ਚਮੜੀ ਦੀ ਖੁਸ਼ਕੀ ਵਧ ਜਾਂਦੀ ਹੈ। ਮੱਛੀ ਅਤੇ ਦੁੱਧ ਦਾ ਇਕੱਠੇ ਸੇਵਨ ਨਾ ਕਰੋ, ਮੂਲੀ ਦੇ ਪਰਾਂਠੇ ਦੇ ਨਾਲ ਦੁੱਧ ਜਾਂ ਚਾਹ ਦਾ ਸੇਵਨ ਵੀ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ। ਨਮਕ ਨਾਲ ਬਣੀਆਂ ਚੀਜ਼ਾਂ ਨਾਲ ਦੁੱਧ ਪੀਣਾ ਨੁਕਸਾਨਦੇਹ ਹੋ ਸਕਦਾ ਹੈ।
ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਧੁੱਪ ‘ਚ ਰਹਿੰਦੇ ਹੋ ਜਾਂ ਜ਼ਿਆਦਾ ਦੇਰ ਤੱਕ ਗਰਮ ਜਗ੍ਹਾ ‘ਤੇ ਰਹਿੰਦੇ ਹੋ ਤਾਂ ਇਸ ਨਾਲ ਨੁਕਸਾਨ ਹੋ ਸਕਦਾ ਹੈ।
ਜੇਕਰ ਤੁਸੀਂ ਆਪਣੀ ਸਰੀਰਕ ਸਮਰੱਥਾ ਤੋਂ ਜ਼ਿਆਦਾ ਕਸਰਤ ਕਰਦੇ ਹੋ ਤਾਂ ਚਮੜੀ ‘ਚ ਖੁਸ਼ਕੀ ਦੀ ਸਮੱਸਿਆ ਵੀ ਵਧ ਜਾਂਦੀ ਹੈ। ਵਰਕਆਊਟ ਕਰਨ ਤੋਂ ਬਾਅਦ ਪਸੀਨਾ ਆਉਂਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਨਹਾਉਂਦੇ ਹੋ ਤਾਂ ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਜੇਕਰ ਤੁਸੀਂ ਕਸਰਤ ਤੋਂ ਬਾਅਦ ਸ਼ਾਵਰ ਲੈਂਦੇ ਹੋ, ਤਾਂ ਤੁਰੰਤ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਤੁਸੀਂ ਨਹਾਉਣ ਤੋਂ ਪਹਿਲਾਂ ਸਰੀਰ ‘ਤੇ ਤੇਲ ਦੀ ਮਾਲਿਸ਼ ਵੀ ਕਰ ਸਕਦੇ ਹੋ।