Home / ਜੀਵਨ ਢੰਗ / ਕਿਵੇਂ ਸ਼ੁਰੂਆਤ ਹੋਈ ਘੜੀ ਦੀ

ਕਿਵੇਂ ਸ਼ੁਰੂਆਤ ਹੋਈ ਘੜੀ ਦੀ

-ਅਵਤਾਰ ਸਿੰਘ

ਸਭ ਚੀਜ਼ਾਂ ਜਰੂਰਤ ਵਿਚੋਂ ਪੈਦਾ ਹੁੰਦੀਆਂ ਹਨ। ਘੜੀ ਭਾਵ ਸਮੇਂ ਦੀ ਬਹੁਤ ਅਹਿਮੀਅਤ ਵੱਧ ਗਈ ਹੈ। ਸਕੂਲ, ਰੇਲ, ਖਬਰਾਂ ਕਿਸੇ ਕੰਮ ਲਈ ਸਮੇਂ ਦੀ ਲੋੜ ਪੈਦਾ ਹੁੰਦੀ ਹੈ। ਕਈ ਸਾਲ ਪਹਿਲਾਂ ਲੋਕ ਸਵੇਰੇ ਸੂਰਜ ਚੜਨ ਨਾਲ ਉਠਦੇ, ਦਿਨ ਸਮੇਂ ਖਾਣ ਪੀਣ ਤੋਂ ਬਾਅਦ ਸੂਰਜ ਡੁੱਬਣ ਤੇ ਆਪਣੇ ਟਿਕਾਣਿਆਂ ਵਿਚ ਜਾ ਵੜਦੇ। ਹੌਲੀ ਹੌਲੀ ਸਵੇਰੇ ਸਵੇਰੇ ਉਠਦਿਆਂ ਮਨੁੱਖ ਨੇ ਦਰੱਖਤਾਂ ਦਾ ਪਰਛਾਵਾਂ ਵੇਖ ਕੇ ਸਮੇਂ ਦਾ ਪਤਾ ਲਾਉਣਾ ਸ਼ੁਰੂ ਕੀਤਾ। ਸਵੇਰੇ ਦਰੱਖਤ ਦਾ ਪਰਛਾਵਾਂ ਲੰਬਾ, ਦੁਪਹਿਰ ਸਮੇਂ ਸੂਰਜ ਸਿਰ ਤੇ ਹੋਣ ਕਰਕੇ ਛੋਟਾ ਜਾਂ ਉਕਾ ਨਾ ਰਹਿੰਦਾ ਤੇ ਸ਼ਾਮ ਨੂੰ ਫਿਰ ਲੰਮਾ ਹੋ ਜਾਂਦਾ।

ਦਿਨ ਦੇ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡ ਲਿਆ। ਕੁਝ ਸਮੇਂ ਬਾਅਦ ਉਸਨੇ ਸੋਟੀ ਜਮੀਨ ਵਿਚ ਗਡ ਕੇ ਪਰਛਾਵੇਂ ਦੀਆਂ ਪੱਕੀਆਂ ਲਕੀਰਾਂ ਜ਼ਮੀਨ ਤੇ ਵਾਹ ਦਿਤੀਆਂ। ਛੇ ਹਜ਼ਾਰ ਸਾਲ ਪਹਿਲਾਂ ਮਿਸਰ ਦੇ ਲੋਕਾਂ ਨੇ ਪਹਿਲੀ ਘੜੀ ਬਣਾਈ, ਇਹ ਗਤੇ ਜਾਂ ਮੋਟੇ ਕਾਗਜ਼ ਦੀ ਲੰਮੀ ਸਾਰੀ ਲੜ ਕਟ ਲਈ। ਉਸ ਦਾ ਇਕ ਸਿਰਾ ਉਤਾਂਹ ਵੱਲ ਚੁੱਕ ਛੱਡਿਆ ਤੇ ਦੂਜਾ ਲੰਮਾ ਪਾਸਾ ਜ਼ਮੀਨ ਉਤੇ ਪਿਆ ਰਹਿਣ ਦਿੱਤਾ। ਚੁੱਕੇ ਸਿਰ ਉਤੋਂ ਪਰਛਾਵਾਂ ਲੰਮੀ ਲੜ ਉਤੇ ਪੈਂਦਾ। ਪਰਛਾਵੇਂ ਨੂੰ ਬਾਰਾਂ ਹਿੱਸਿਆਂ ‘ਚ ਵੰਡ ਲਿਆ। ਬਦਲਵਾਈ ਹੋਣ ਤੇ ਪਾਣੀ ਦੀ ਘੜੀ ਬਣਾਈ।ਇਕ ਪਾਣੀ ਦੇ ਭਰੇ ਭਾਂਡੇ ਵਿਚ ਉਹ ਇਕ ਨਿਕੇ ਛੇਕਾਂ ਵਾਲਾ ਭਾਂਡਾ ਪਾ ਦਿਤਾ ਜਾਂਦਾ।

ਇਹਨਾਂ ਛੇਕਾਂ ਵਿਚੋਂ ਪਾਣੀ ਅੰਦਰ ਜਾਂਦਾ ਤਾਂ ਉਹ ਨਿਕਾ ਭਾਂਡਾ ਡੁਬ ਜਾਂਦਾ। ਡੁਬਣ ਦੇ ਸਮੇਂ ਨੂੰ ਇਕ ਘੰਟੇ ਦਾ ਨਾਂ ਦਿੱਤਾ ਗਿਆ। ਡੁਬਿਆ ਭਾਂਡਾ ਖਾਲੀ ਕਰਕੇ ਉਹ ਫਿਰ ਪਾਣੀ ਵਿਚ ਪਾਇਆ ਜਾਂਦਾ। ਵਿਗਿਆਨਿਕ ਖੋਜਾਂ ਸਦਕਾ ਸਮਾਂ, ਦਿਨ, ਮਹੀਨਾ, ਅਲਾਰਮ ਤੇ ਤਾਪਮਾਨ ਦਸਣ ਵਾਲੀਆਂ ਘੜੀਆਂ ਆ ਗਈਆਂ।

ਹੁਣ ਘੜੀਆਂ ਦੀ ਹੋਂਦ ਖਤਮ ਹੋ ਰਹੀ ਹੈ ਤੇ ਨਵੇਂ ਰੂਪ ‘ਚ ਮੋਬਾਈਲ ਵਿਚ ਆ ਰਹੀਆਂ ਹਨ, ਹੁਣ ਸਮਾਂ ਮੋਬਾਈਲ ਤੋਂ ਵੇਖ ਲਿਆ ਜਾਂਦਾ। ਫਿਰ ਵੀ ਸੰਸਥਾਵਾਂ, ਦਫਤਰਾਂ, ਧਾਰਮਿਕ ਸਥਾਨਾਂ, ਘਰਾਂ ਆਦਿ ਵਿੱਚ ਵਾਲ ਕਲਾਕਾਂ ਦੀ ਬਹੁਤ ਅਹਿਮੀਅਤ ਹੈ ਤੇ ਉਥੇ ਇਹ ਘੜੀਆਂ ਲਾਈਆਂ ਜਾਂਦੀਆਂ ਹਨ। ਰੂਸ ਦੇ ਅਜਾਇਬਘਰ ਵਿਚ ਇਕ ਘੜੀ ਹੈ ਜਿਥੇ ਹਰ ਘੰਟੇ ਬਾਅਦ ਸੋਨੇ ਦਾ ਬਣਾਇਆ ਮੋਰ ਪੈਲ ਪਾਉਂਦਾ ਹੈ।

Check Also

ਆਸਮਾਨ ਤੋਂ ਵਰ੍ਹਦੀ ਅੱਗ ਨੇ ਤੋੜੇ ਸਾਰੇ ਰਿਕਾਰਡ, ਜਾਣੋ ਕਿਹੜਾ ਜ਼ਿਲ੍ਹਾ ਸਭ ਤੋਂ ਵਧ ਗਰਮ

ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ, ਦਿਨ ਬ ਦਿਨ ਵਧ ਰਹੇ ਤਾਪਮਾਨ ਕਾਰਨ …

Leave a Reply

Your email address will not be published. Required fields are marked *