ਹਰੀਸ਼ ਰਾਵਤ ਦਾ ਨਵਜੋਤ ਸਿੱਧੂ ਨੂੰ ਝਟਕਾ, ‘ਸਰਕਾਰ ਤੇ ਪਾਰਟੀ ‘ਚ ਸਿੱਧੂ ਲਈ ਹਾਲੇ ਨਹੀਂ ਜਗ੍ਹਾ’

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਕਾਂਗਰਸ ਨੇ ਵੱਡਾ ਝਟਕਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪਹਿਲਾਂ ਨਵਜੋਤ ਸਿੱਧੂ ਨੂੰ ਸਟਾਰ ਦੱਸਿਆ ਸੀ। ਪਰ ਹੁਣ ਹਰੀਸ਼ ਰਾਵਤ ਨੇ ਆਪਣੀ ਰਾਏ ਬਦਲ ਲਈ ਹੈ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਲਈ ਪਾਰਟੀ ਅਤੇ ਸਰਕਾਰ ਵਿੱਚ ਕੋਈ ਜਗ੍ਹਾ ਨਹੀਂ ਹੈ। ਹਰੀਸ਼ ਰਾਵਤ ਦੇ ਇਸ ਬਿਆਨ ਨਾਲ ਨਵਜੋਤ ਸਿੱਧੂ ਨੂੰ ਝਟਕਾ ਲੱਗਿਆ ਹੈ ਅਤੇ ਨਵਜੋਤ ਸਿੱਧੂ ਦੀ ਪਾਰਟੀ ‘ਚ ਥਾਂ ਪੱਕੀ ਕਰਨ ਦੀ ਉਮੀਦ ਵੀ ਖ਼ਤਮ ਹੋ ਗਈ ਹੈ।

ਦਰਅਸਲ 4 ਅਕਤੂਬਰ ਨੂੰ ਮੋਗਾ ‘ਚ ਰਾਹੁਲ ਗਾਂਧੀ ਦੀ ਰੈਲੀ ਸੀ। ਜਿਸ ਦੌਰਾਨ ਹਰੀਸ਼ ਰਾਵਤ ਨਵਜੋਤ ਸਿੱਧੂ ਨੂੰ ਇਸ ਰੈਲੀ ‘ਚ ਲੈ ਕੇ ਪਹੁੰਚੇ ਸਨ। ਇੰਨਾ ਹੀ ਨਹੀਂ ਨਵਜੋਤ ਸਿੱਧੂ ਨੂੰ ਸਟੇਜ ‘ਤੇ ਭਾਸ਼ਣ ਦੇਣ ਦਾ ਮੌਕਾ ਵੀ ਦਿੱਤਾ ਗਿਆ। ਪਰ ਸਿੱਧੂ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਆਪਣੀ ਹੀ ਸਰਕਾਰ ਖਿਲਾਫ਼ ਭੜਾਸ ਕੱਢੀ ਸੀ।

ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਝਾੜ ਪਾਈ ਸੀ। ਨਵਜੋਤ ਸਿੱਧੂ ਦੇ ਇਸ ਤਲਖ਼ ਤੇਵਰ ਨੂੰ ਦੇਖਦੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਕਾਫ਼ੀ ਨਰਾਸ਼ ਸੀ। ਜਿਸ ਤੋਂ ਬਾਅਦ ਹਣ ਹਰੀਸ਼ ਰਾਵਤ ਨੇ ਨਵਜੋਤ ਸਿੱਧੂ ਨੂੰ ਝਟਕਾ ਦਿੱਤਾ ਹੈ।

ਇਕ ਰਿਪੋਰਟ ਮੁਤਾਬਕ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਮਾਨ ਸੁਨੀਲ ਜਾਖੜ ਤੋਂ ਹੈ। ਪੰਜਾਬ ਕੈਬਨਿਟ ‘ਚ ਸਿੱਧੂ ਨੂੰ ਸ਼ਾਮਲ ਕਰਨਾ ਜਾ ਨਹੀਂ ਕਰਨਾ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨਾ ਹੈ। ਅਜਿਹੇ ਵਿੱਚ ਹਾਲ ਦੀ ਘੜੀ ਨਵਜੋਤ ਸਿੱਧੂ ਲਈ ਪਾਰਟੀ ਤੇ ਸਰਕਾਰ ਵਿੱਚ ਕੋਈ ਵੈਕੇਂਸੀ ਨਹੀਂ ਹੈ।

- Advertisement -

Share this Article
Leave a comment