ਫਰਿਜ਼ਨੋ ਸਿਟੀ ਕਾਲਜ  ਫਾਇਰ ਅਕੈਡਮੀ ਦੇ ਕੈਡਿਟਾਂ ਨੇ ਨਿਊਯਾਰਕ ਦੇ 9/11 ਸਮਾਰੋਹ ‘ਚ  ਲਿਆ ਹਿੱਸਾ

TeamGlobalPunjab
1 Min Read
ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੀ  ਫਰਿਜ਼ਨੋ ਸਿਟੀ ਕਾਲਜ (ਐੱਫ ਸੀ ਸੀ) ਫਾਇਰ ਅਕੈਡਮੀ ਦੇ ਕੈਡਿਟਾਂ ਦੀ ਕਲਾਸ ਪਿਛਲੇ ਤਕਰੀਬਨ 16 ਸਾਲਾਂ ਤੋਂ  ਨਿਊਯਾਰਕ ਵਿੱਚ ਹੁੰਦੇ 9/11 ਦੇ ਅੱਤਵਾਦੀ ਹਮਲਿਆਂ  ਦੇ ਸਮਾਰੋਹ ਵਿੱਚ ਭਾਗ ਲੈਂਦੀ ਆ ਰਹੀ ਹੈ। ਇਸ ਸਾਲ ਵੀ 11 ਸਤੰਬਰ ਨੂੰ ਇਸ ਫਾਇਰ ਅਕੈਡਮੀ ਨੇ ਨਿਊਯਾਰਕ ਵਿੱਚ ਹੋਏ 9/11 ਹਮਲਿਆਂ ਦੇ ਸਮਾਗਮਾਂ ਵਿੱਚ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ਮੂਲੀਅਤ ਕੀਤੀ।
ਇਸ ਸਾਲ, ਅੱਤਵਾਦੀ ਹਮਲਿਆਂ ਦੀ 20 ਵੀਂ ਬਰਸੀ ਮੌਕੇ ਐੱਫ ਸੀ ਸੀ ਡਾਇਰੈਕਟਰ ਪੀਟਰ ਕਾਕੋਸਾ ਅਨੁਸਾਰ  27 ਕੈਡਿਟਾਂ ਨੇ ਸਮਾਗਮ ਵਿੱਚ ਭਾਗ ਲਿਆ। ਸ਼ਨੀਵਾਰ ਨੂੰ, ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਕੈਡਿਟਾਂ ਦੀ ਕਲਾਸ ਨੇ ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਨਾਲ ਇੱਕ ਸਮਾਰੋਹ ਵਿੱਚ ਹਿੱਸਾ ਲਿਆ ਜਿੱਥੇ ਜਾਨਾਂ ਗੁਆਉਣ ਵਾਲੇ 343 ਫਾਇਰ ਫਾਈਟਰਜ਼ ਵਿੱਚੋਂ ਹਰੇਕ ਨਾਮ ਨੂੰ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ।
ਕਾਕੋਸਾ ਅਨੁਸਾਰ ਇਹ  ਕੈਡੇਟ ਲਗਭਗ ਅੱਠ ਹਫਤਿਆਂ ਤੋਂ ਅਕੈਡਮੀ ਵਿੱਚ ਹਨ ਅਤੇ ਉਨ੍ਹਾਂ ਨੇ ਨਿਊਯਾਰਕ ਜਾਣ ਦੀ ਇਜਾਜ਼ਤ ਲਈ ਕਈ ਫੰਡਰੇਜ਼ਰ ਇਕੱਠੇ ਕੀਤੇ ਹਨ। ਅਕੈਡਮੀ ਅਨੁਸਾਰ ਕੈਡਿਟ ਸੋਮਵਾਰ ਨੂੰ ਫਰਿਜ਼ਨੋ ਵਾਪਸ ਆ ਜਾਣਗੇ ਅਤੇ ਲਗਭਗ ਚਾਰ ਮਹੀਨਿਆਂ ਵਿੱਚ, ਉਨ੍ਹਾਂ ਦੀ ਅਕੈਡਮੀ ਖਤਮ ਹੋ ਜਾਵੇਗੀ ਅਤੇ ਉਹ ਫੋਰਸ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਣਗੇ।

Share this Article
Leave a comment