ਮੋਟੀਵੇਸ਼ਨਲ ਗਾਣਿਆ ਤੋਂ ਬਾਅਦ ਹੁਣ ਹਰਦੀਪ ਗਰੇਵਾਲ ਦੀ ਇਸ ਮਹੀਨੇ ਹੋਵੇਗੀ ਫਿਲਮ ਰਿਲੀਜ਼

TeamGlobalPunjab
1 Min Read

ਪੰਜਾਬੀ ਸਿੰਗਰ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਹੁਣ ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ ਨਾਲ, ਆਪਣੀ ਡੈਬਿਊ ਫਿਲਮ ਦੇ ਨਾਲ ਵੀ ਸਭ ਨੂੰ ਮੋਟੀਵੇਟ ਕਰਨ ਆ ਰਹੇ ਹਨ।ਹੁਣ ਹਰਦੀਪ ਗਰੇਵਾਲ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਨੇ  ਆਪਣਾ  ਬੌਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ। ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੋਗੇਂ। ਇਹ  ਟ੍ਰਾਂਸਫੋਰਮੇਸ਼ਨ ਗਰੇਵਾਲ ਨੇ ਆਪਣੀ ਫਿਲਮ ‘ਤੁਣਕਾ ਤੁਣਕਾ’ ਲਈ ਕੀਤਾ ਹੈ। ਹਰਦੀਪ ਗਰੇਵਾਲ ਦੀ ਡੈਬਿਊ ਫਿਲਮ ‘ਤੁਣਕਾ ਤੁਣਕਾ’ 16 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ।

ਫਿਲਮ ਦੀ ਰਿਲੀਜਿੰਗ ਤੋਂ ਪਹਿਲਾਂ ਹੀ  ਗਰੇਵਾਲ ਨੇ ਆਪਣੀ ਟ੍ਰਾਂਸਫੋਰਮੇਸ਼ਨ ਦੀਆਂ ਇਹ ਤਸਵੀਰਾਂ ਰਿਵਿਲ ਕੀਤੀਆਂ ਹਨ। ਜਿਸ ਨੇ ਫੈਨਜ਼ ਦੀ ਐਕਸਾਇਟਮੈਂਟ ਨੂੰ ਡਬਲ ਕਰ ਦਿੱਤਾ ਹੈ। ਹਰਦੀਪ ਨੇ ਇਸ ਫਿਲਮ ਲਈ ਬਹੁਤ ਸਾਰਾ ਵੇਟ ਘਟਾਇਆ ਹੈ। ਜੋ ਤਸਵੀਰਾਂ ‘ਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹਰਦੀਪ ਨੇ ਦਸ ਦਿੱਤਾ ਹੈ ਅਗਰ ਮਿਹਨਤ ਕਰੋਂ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ।

Share this Article
Leave a comment