Hantavirus ਨੂੰ ਲੈ ਕੇ WHO ਵਲੋਂ ਚਿਤਾਵਨੀ: ਕੀ ਕੋਰੋਨਾ ਵਾਂਗ ਹੈ ਖਤਰਨਾਕ? ਕੀ ਛੂਹਣ ਨਾਲ ਫੈਲਦਾ ਹੈ?

Global Team
3 Min Read

ਨਿਊਜ਼ ਡੈਸਕ: Hantavirus ਨੂੰ ਲੈ ਲੋਕਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਵਾਇਰਸ ਵੀ ਕੋਰੋਨਾ ਵਾਂਗ ਤੇਜ਼ੀ ਨਾਲ ਫੈਲ ਸਕਦਾ ਹੈ ਜਾਂ ਨਹੀਂ। ਇਹ ਮਾਮਲਾ ਲਗਜ਼ਰੀ ਕਰੂਜ਼ ਸ਼ਿਪ MV Hondius ਨਾਲ ਜੁੜਿਆ ਹੈ, ਜਿੱਥੇ ਸਾਹ ਨਾਲ ਜੁੜੀ ਪਰੇਸ਼ਾਨੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੈਂਟਾ ਵਾਇਰਸ ਦੀ ਪੁਸ਼ਟੀ ਹੋਈ। ਹੁਣ ਤੱਕ ਇਸ ਜਹਾਜ਼ ਨਾਲ ਜੁੜੇ 8 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 5 ਵਿੱਚ ਹੈਂਟਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 3 ਮਾਮਲੇ ਸ਼ੱਕੀ ਹਨ। ਤਿੰਨ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

WHO ਦਾ ਕੀ ਕਹਿਣਾ?

World Health Organization ਦੇ ਅਨੁਸਾਰ ਜਹਾਜ਼ ‘ਤੇ ਪਹਿਲਾ ਮਰੀਜ਼ 6 ਅਪ੍ਰੈਲ ਨੂੰ ਬੀਮਾਰ ਹੋਇਆ ਸੀ ਅਤੇ 11 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਸ਼ੁਰੂ ਵਿੱਚ ਡਾਕਟਰਾਂ ਨੂੰ ਹੈਂਟਾ ਵਾਇਰਸ ਦਾ ਸ਼ੱਕ ਨਹੀਂ ਹੋਇਆ ਕਿਉਂਕਿ ਲੱਛਣ ਆਮ ਸਾਹ ਦੀ ਇਨਫੈਕਸ਼ਨ ਵਰਗੇ ਸਨ। ਬਾਅਦ ਵਿੱਚ ਹੋਰ ਲੋਕਾਂ ਦੇ ਬੀਮਾਰ ਹੋਣ ‘ਤੇ ਜਾਂਚ ਸ਼ੁਰੂ ਕੀਤੀ ਗਈ।

ਮਾਹਰਾਂ ਦਾ ਕੀ ਹੈ ਕਹਿਣਾ?

WHO ਦੀ ਐਕਸਪਰਟ Maria Van Kerkhove ਨੇ ਕਿਹਾ ਕਿ ਇਸ ਵਾਇਰਸ ਦੀ ਤੁਲਨਾ ਕੋਰੋਨਾ ਨਾਲ ਨਹੀਂ ਕਰਨੀ ਚਾਹੀਦੀ। ਇਹ SARS-CoV-2 ਵਾਂਗ ਨਹੀਂ ਫੈਲਦਾ ਅਤੇ ਆਮ ਤੌਰ ‘ਤੇ ਇਨਸਾਨ ਤੋਂ ਇਨਸਾਨ ਵਿੱਚ ਨਹੀਂ ਫੈਲਦਾ। ਇਹ ਸਿਰਫ ਬਹੁਤ ਨੇੜੇ ਅਤੇ ਲੰਬੇ ਸਮੇਂ ਦੇ ਸੰਪਰਕ ਵਿੱਚ ਫੈਲ ਸਕਦਾ ਹੈ।

ਕਿੰਝ ਫੈਲਦਾ ਹੈ ਇਹ ਵਾਇਰਸ?

ਹੈਲਥ ਐਕਸਪਰਟ ਦੇ ਅਨੁਸਾਰ ਇਹ ਵਾਇਰਸ ਆਮ ਤੌਰ ‘ਤੇ ਇੰਫੈਕਟਡ ਚੂਹਿਆਂ ਜਾਂ ਉਨ੍ਹਾਂ ਦੇ ਮਲ-ਮੂਤਰ ਨਾਲ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਇਸ ਮਾਮਲੇ ਵਿੱਚ ਐਂਡੀਜ਼ ਸਟਰੇਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਇਕ ਰੇਅਰ ਕਿਸਮ ਹੈ ਅਤੇ ਸੀਮਿਤ ਤੌਰ ‘ਤੇ ਇਨਸਾਨ ਤੋਂ ਇਨਸਾਨ ਵਿੱਚ ਫੈਲ ਸਕਦੀ ਹੈ।

WHO ਨੇ ਦੱਸਿਆ ਕਿ ਇਸ ਵਾਇਰਸ ਦੀ ਇੰਕਿਊਬੇਸ਼ਨ ਪੀਰੀਅਡ 6 ਹਫ਼ਤਿਆਂ ਤੱਕ ਹੋ ਸਕਦੀ ਹੈ, ਜਿਸ ਕਾਰਨ ਕਈ ਦੇਸ਼ਾਂ ਵਿੱਚ ਯਾਤਰੀਆਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। 12 ਦੇਸ਼ਾਂ ਨੂੰ ਅਲਰਟ ਵੀ ਭੇਜਿਆ ਗਿਆ ਹੈ, ਜਿੱਥੇ ਇਸ ਜਹਾਜ਼ ਦੇ ਯਾਤਰੀ ਉਤਰ ਚੁੱਕੇ ਹਨ।

ਹਾਲਾਂਕਿ WHO ਨੇ ਇਸ ਸਮੇਂ ਗਲੋਬਲ ਪੱਧਰ ‘ਤੇ ਖਤਰੇ ਨੂੰ ਘੱਟ ਦੱਸਿਆ ਹੈ, ਪਰ ਬੰਦ ਥਾਵਾਂ ਜਿਵੇਂ ਕਰੂਜ਼ ਸ਼ਿਪ ਵਿੱਚ ਲੰਬੇ ਸਮੇਂ ਇਕੱਠੇ ਰਹਿਣ ਨਾਲ ਇਨਫੈਕਸ਼ਨ ਦੇ ਫੈਲਣ ਦਾ ਜੋਖਮ ਵੱਧ ਸਕਦਾ ਹੈ। ਇਸ ਲਈ ਸਿਹਤ ਏਜੰਸੀਆਂ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ।

Share This Article
Leave a Comment