ਬੱਚੀ ਦੇ ਪੇਟ ‘ਚ ਹੋ ਰਿਹਾ ਸੀ ਦਰਦ, ਸਰਜਰੀ ਦੌਰਾਨ ਪੇਟ ‘ਚੋਂ ਮਿਲੇ ਅੱਧਾ ਕਿੱਲੋ ਵਾਲ

TeamGlobalPunjab
2 Min Read

ਚੇਨਈ: ਤਾਮਿਲਨਾਡੂ ਦੇ ਡਾਕਟਰ ਨੇ 13 ਸਾਲਾ ਬੱਚੀ ਦੀ ਸਫਲ ਸਰਜਰੀ ਤੋਂ ਬਾਅਦ ਉਸ ਦੇ ਪੇਟ ‘ਚੋਂ ਅੱਧਾ ਕਿਲੋ ਵਾਲ ਤੇ ਸ਼ੈਂਪੂ ਦੇ ਖਾਲੀ ਪਾਊਚ ਬਾਹਰ ਕੱਢੇ ਹਨ। ਜਿਸ ਤੋਂ ਬਾਅਦ ਬੱਚੀ ਹੁਣ ਪੂਰੀ ਤਰ੍ਹਾਂ ਠੀਕ ਹੈ।

ਇਹ ਘਟਨਾ ਤਾਮਿਲਨਾਡੂ ਦੇ ਕੋਇੰਬਟੂਰ ਦੀ ਹੈ। ਦਰਅਸਲ 13 ਸਾਲਾ ਬੱਚੀ ਨੂੰ ਕਈ ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਦੇ ਚੱਲਦਿਆਂ ਉਸ ਦੇ ਪਰਿਵਾਰ ਵੱਲੋਂ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ। ਬੱਚੀ ਦੀ ਡਾਕਟਰੀ ਜਾਂਚ ਤੋਂ ਬਾਅਦ ਜਿਹੜੀ ਘਟਨਾ ਸਾਹਮਣੇ ਆਈ ਉਸ ਨੇ ਡਾਕਟਰ ਤੇ ਪਰਿਵਾਰ ਵਾਲਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ। ਡਾਕਟਰ ਨੇ ਆਪਰੇਸ਼ਨ ਤੋਂ ਬਾਅਦ ਉਸ ਦੇ ਪੇਟ ‘ਚੋਂ ਅੱਧਾ ਕਿਲੋ ਦੇ ਕਰੀਬ ਵਾਲ ਤੇ ਸ਼ੈਂਪੂ ਦੇ ਖਾਲੀ ਪਾਊਚ ਬਾਹਰ ਕੱਢੇ।

  

ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ 7 ਵੀਂ ਕਲਾਸ ‘ਚ ਪੜ੍ਹ ਰਹੀ ਹੈ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਸੀ ਤੇ ਪਿਛਲੇ ਕੁਝ ਸਮੇਂ ਤੋਂ ਉਸ ਦਾ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਸੀ। ਬੱਚੀ ਨੂੰ ਹਮੇਸ਼ਾ ਪੇਟ ‘ਚ ਦਰਦ ਰਹਿੰਦਾ ਸੀ ਅਤੇ ਜਦੋਂ ਇੱਕ ਦਿਨ ਉਸਦਾ ਦਰਦ ਬਹੁਤ ਵੱਧ ਗਿਆ ਤਾਂ ਬੱਚੀ ਨੂੰ ਡਾਕਟਰ ਕੋਲ ਲਿਜਾਇਆ ਗਿਆ।

- Advertisement -

ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਤੋਂ ਰੋਜ਼ਾਨਾ ਵਾਲ ਨਿਗਲ ਰਹੀ ਸੀ, ਜਿਸ ਕਾਰਨ ਉਸ ਦੇ ਪੇਟ ‘ਚ ਵੱਡੀ ਮਾਤਰਾ ‘ਚ ਵਾਲ ਇਕੱਠੇ ਹੋ ਰਹੇ ਸਨ। ਜਿਸ ਨੂੰ ਲਗਭਗ ਡੇਢ ਘੰਟੇ ਦੀ ਸਰਜਰੀ ਤੋਂ ਬਾਅਦ ਬੱਚੀ ਦੇ ਪੇਟ ‘ਚੋਂ ਬਾਹਰ ਕੱਢਿਆ ਗਿਆ ਹੈ। ਡਾਕਟਰ ਦਾ ਕਹਿਣਾ ਹੈ ਬੱਚੀ ਦਾ ਆਪਰੇਸ਼ਨ ਸਫਲ ਰਿਹਾ ਹੈ ਜਿਸ ਤੋਂ ਬਾਅਦ ਬੱਚੀ ਹੁਣ ਖਤਰੇ ਤੋਂ ਬਾਹਰ ਹੈ।

Share this Article
Leave a comment