ਨਵੀਂ ਦਿੱਲੀ: ਸਨੈਕਸ, ਨਮਕੀਨ, ਮਠਿਆਈਆਂ ਵਰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਬਣਾਉਣ ਲਈ ਜਾਣੀ ਜਾਂਦੀ ਕੰਪਨੀ ਹਲਦੀਰਾਮ ਵਰਤ ਦੇ ਖਾਣੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ #Haldiram ਦੇ ਨਾਲ ਪੈਕੇਟ ਦੀ ਤਸਵੀਰ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਇੱਥੇ ਵਿਕਣ ਵਾਲੇ ਫਾਸਟ ਫੂਡ ਦੇ ਪੈਕੇਟ ‘ਤੇ ਉਰਦੂ ‘ਚ ਵੇਰਵਾ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਲੋਕ ਹੁਣ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਕੱਢ ਰਹੇ ਹਨ।
ਕਈ ਲੋਕਾਂ ਨੇ ਹਲਦੀਰਾਮ ਦੇ ਫਲਾਹਰੀ ਨਮਕੀਨ ਦੇ ਪੈਕੇਟ ਦੀਆਂ ਤਸਵੀਰਾਂ ਟਵਿਟਰ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਕੇਟ ਦੇ ਉੱਪਰ ਉਰਦੂ ਵਿੱਚ ਕੁਝ ਲਾਈਨਾਂ ਲਿਖੀਆਂ ਹੋਈਆਂ ਹਨ। ਹੁਣ ਲੋਕ ਹਲਦੀਰਾਮ ਦੀ ਕੰਪਨੀ ਤੋਂ ਜਵਾਬ ਮੰਗ ਰਹੇ ਹਨ ਕਿ ਜਦੋਂ ਮਾਲ ਵਰਤ ਦਾ ਹੈ ਤਾਂ ਇਸ ਦਾ ਵੇਰਵਾ ਹਿੰਦੀ ਜਾਂ ਅੰਗਰੇਜ਼ੀ ਵਿਚ ਨਾ ਹੋ ਕੇ ਉਰਦੂ ਵਿਚ ਕਿਉਂ ਹੈ ? ਕੀ ਹਲਦੀਰਾਮ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ?
Bought this #Haldirams Falahari mixture.
Just curious to know the reason Why there is a need to use URDU especially for this packet ?
WHY NOT HINDI ?
P.S – Haldiram generally use English pic.twitter.com/4sX8Q19Kdc
— Priyam Goyal (@goyal_priyam) April 2, 2022
ਅਜਿਹੇ ‘ਚ ਲੋਕਾਂ ਦਾ ਸਵਾਲ ਹੈ ਕਿ ਕੀ ਹਲਦੀਰਾਮ ਆਪਣੇ ਫਾਸਟਿੰਗ ਫੂਡ ‘ਚ ਕੁਝ ਅਜਿਹਾ ਮਿਲਾ ਰਿਹਾ ਹੈ, ਜਿਸ ਨੂੰ ਉਹ ਲੋਕਾਂ ਤੋਂ ਲੁਕਾਉਣਾ ਚਾਹੁੰਦਾ ਹੈ? ਕੀ ਹਲਦੀਰਾਮ ਆਪਣੇ ਧਾਰਮਿਕ ਅਤੇ ਵਰਤ ਰੱਖਣ ਵਾਲੇ ਗਾਹਕਾਂ ਨੂੰ ਧੋਖਾ ਦੇ ਰਿਹਾ ਹੈ?
ਇੱਥੇ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਉਰਦੂ ਲਿਖਤ ਨੇ ਨਵਰਾਤਰੀ ਦੌਰਾਨ ਵਰਤ ਰੱਖਣ ਵਾਲੇ ਹਿੰਦੂਆਂ ਨਾਲ ਧੋਖਾ ਕੀਤਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਹਲਦੀਰਾਮ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ ਅਤੇ ਕੁਝ ਦਾ ਕਹਿਣਾ ਹੈ ਕਿ ਹਲਦੀਰਾਮ ਨੂੰ ਇਸ ਮਾਮਲੇ ‘ਚ ਮੁਆਫੀ ਮੰਗਣੀ ਚਾਹੀਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.