ਕਬੱਡੀ ਕੁਮੈਂਟੇਟਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਕੀਤਾ ਪ੍ਰਗਟਾਵਾ

TeamGlobalPunjab
2 Min Read

ਸ਼ੇਰਪੁਰ : – ਪਿੰਡ ਬੜੀ ਦੇ ਜੰਮਪਲ ਤੇ ਕਬੱਡੀ ਖੇਡ ਜਗਤ ਦੇ ਕੌਮਾਂਤਰੀ ਪੱਧਰ ’ਤੇ ਜਾਣੇ-ਪਛਾਣੇ ਕੁਮੈਂਟੇਟਰ ਡਾ. ਦਰਸ਼ਨ ਬੜੀ ਦਾ ਦੇਹਾਂਤ ਹੋ ਗਿਆ ਹੈ । ਡਾ. ਦਰਸ਼ਨ ਦਾ ਅੰਤਿਮ ਸੰਸਕਾਰ ਪਿੰਡ ਬੜੀ ਵਿਖੇ ਕਰ ਦਿੱਤਾ ਗਿਆ ਹੈ।

ਡਾ. ਬੜੀ ਲੰਬਾ ਸਮਾਂ ਹਰਪਾਲ ਟਿਵਾਣਾ ਦੇ ਗਰੁੱਪ ਨਾਲ ਜੁੜੇ ਰਹੇ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾਮੁਕਤ ਹੋਣ ਮਗਰੋਂ ਉਨ੍ਹਾਂ ਕਬੱਡੀ ਖੇਡ ਜਗਤ ’ਚ ਕੁਮੈਂਟੇਟਰ ਵਜੋਂ ਪਛਾਣ ਬਣਾਈ। ਡਾ. ਬੜੀ ਸਮਾਜ ਸੇਵਾ ਲਈ ਕੀਤੇ ਜਾਂਦੇ ਕਾਰਜਾਂ ’ਚ ਵੀ ਮੋਹਰੀ ਰਹਿੰਦੇ ਸਨ। ਡਾ. ਬੜੀ ਨੇ ਕਿਸਾਨੀ ਸੰਘਰਸ਼ ’ਚ ਵੀ ਡੱਟ ਕੇ ਹਾਜ਼ਰੀ ਭਰੀ।

ਡਾ. ਬੜੀ ਲੰਬੇ ਸਮੇਂ ਤੋਂ ਲੁਧਿਆਣਾ  ’ਚ ਹੀ ਰਹਿ ਰਹੇ ਸਨ। ਡਾ. ਬੜੀ ਦੇ ਅਚਾਨਕ ਵਿਛੋੜੇ ’ਤੇ ਫਿਲਮ ਇੰਡਸਟਰੀ ਦੇ ਕਲਾਕਾਰ ਸਰਦਾਰ ਸੋਹੀ, ਸੀਮਾ ਕੌਸ਼ਲ, ਰਾਣਾ ਰਣਬੀਰ, ਕਰਮਜੀਤ ਅਨਮੋਲ, ਬਚਨ ਬੇਦਿਲ, ਦਰਸ਼ਨ ਟਿੱਬਾ, ਸੁਖਦੇਵ ਸਿੰਘ ਬੜੀ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਭੋਲਾ ਸਿੰਘ ਸੰਘੇੜਾ, ਇੰਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ, ਸੁਰਿੰਦਰ ਚਹਿਲ ਖੇੜੀ, ਹਰਜੀਤ ਕਾਤਲ, ਰਾਜਿੰਦਰਜੀਤ ਸਿੰਘ ਕਾਲਾਬੂਲਾ, ਪਿੰਕੀ ਧਾਲੀਵਾਲ, ਰਘਵੀਰ ਸਿੰਘ ਮਿੰਟੂ, ਅਮਰ ਸਿੰਘ ਭੁੱਲਰ, ਨਵਦੀਪ ਚਹਿਲ ਕੈਨੇਡਾ, ਹਰਿੰਦਰ ਗੋਇਲ, ਨਸੀਬ ਚਾਂਗਲੀ, ਬਾਬਾ ਜਗਜੀਤ ਸਿੰਘ ਕਲੇਰਾਂ, ਸੰਤ ਸੁਖਵਿੰਦਰ ਸਿੰਘ ਟਿੱਬਾ, ਪ੍ਰੋਫੈਸਰ ਕਮਲਜੀਤ ਸਿੰਘ ਟਿੱਬਾ, ਗਾਇਕ ਮਿੰਟੂ ਧੂਰੀ, ਲਵਲੀ ਨਿਰਮਾਣ, ਜਸਮੇਲ ਬੜੀ, ਗੁਰਜੀਤ ਸਿੰਘ ਈਸਾਪੁਰ, ਕੁਲਵਿੰਦਰ ਕੁਮਾਰ ਕਾਲਾ ਵਰਮਾ, ਸਤਿੰਦਰਪਾਲ ਸੋਨੀ ਤੋਂ ਇਲਾਵਾ ਵੱਖ-ਵੱਖ ਖੇਡ ਅਤੇ ਸੰਗੀਤ ਜਗਤ ਦੀਆਂ ਉੱਘੀਆਂ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Share this Article
Leave a comment