31 ਮਾਰਚ ਤੱਕ ਸੂਬੇ ‘ਚ ਬੰਦ ਰਹਿਣਗੇ ਜਿੰਮ, ਰੈਸਟੋਰੈਂਟ, ਸਿਨੇਮਾ ਘਰ ਸਣੇ ਸ਼ਾਪਿੰਗ ਮਾਲ: ਸਿਹਤ ਮੰਤਰੀ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਜਿੰਮ, ਰੈਸਟੋਰੈਂਟ, ਕਲੱਬ, ਸਿਨੇਮਾ ਘਰ, ਸ਼ਾਪਿੰਗ ਮਾਲ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਦੱਸ ਦਈਏ ਬੀਤੇ ਦਿਨੀਂ ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨਿਵਰਸਿਟੀਆਂ ਵਿੱਚ 31 ਮਾਰਚ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ। ਉੱਥੇ ਹੀ ਅਟਾਰੀ- ਵਾਹਗਾ ਬਾਰਡਰ ਦੇ ਰਸਤੇ ਅਫਗਾਨਿਸਤਾਨ ਅਤੇ ਭਾਰਤ ਵਿੱਚ ਹੋਣ ਵਾਲਾ ਵਪਾਰ ਵੀ ਸ਼ਨੀਵਾਰ ਤੋਂ ਬੰਦ ਹੋ ਗਿਆ ਹੈ।

ਪੰਜਾਬ ਵਿੱਚ ਪਿਛਲੀ 9 ਮਾਰਚ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਚਾਰ ਮਾਰਚ ਨੂੰ ਇਟਲੀ ਤੋਂ ਵਾਇਆ ਦਿੱਲੀ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪੁੱਜੇ ਸਨ। ਹੁਸ਼ਿਆਰਪੁਰ ਵਾਸੀ ਪਿਤਾ-ਪੁੱਤਰ ‘ਚੋਂ ਪਿਤਾ ਦੀ ਕੋਰੋਨਾਵਾਇਰਸ ਦੀ ਜਾਂਚ ਰਿਪੋਰਟ ਪਾਜ਼ਿਟਿਵ ਪਾਈ ਗਈ, ਜਦਕਿ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਨੈਗੇਟਿਵ ਆਈ ਹੈ। ਦੋਵੇਂ ਇਸ ਸਮੇਂ ਗੁਰੁ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿੱਚ ਭਰਤੀ ਹਨ।

- Advertisement -
Share this Article
Leave a comment