ਅੰਮ੍ਰਿਤਸਰ: ਇੱਥੇ ਗੁਟਕਾ ਸਾਹਿਬ ਅਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋ ਨਾਲ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛੇਹਰਟਾ ਬਾਜ਼ਾਰ ਦੇ ਰੇਲਵੇ ਫਾਟਕ ਕੋਲ ਬਣੇ ਸ਼ਿਵ ਮੰਦਰ ਦੇ ਬਾਹਰ ਕੂੜੇ ਦੇ ਢੇਰ ‘ਚੋਂ ਗੁਟਕਾ ਸਾਹਿਬ ਪ੍ਰਾਪਤ ਕੀਤੇ ਗਏ।
ਇਸ ਦੀ ਜਾਣਕਾਰੀ ਗੁਰਦੁਆਰਾ ਛੇਹਰਟਾ ਸਾਹਿਬ ਦੇ ਮੈਨੇਜਰ ਲਾਲ ਸਿੰਘ ਨੇ ਦਿੱਤੀ। ਲਾਲ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਸੇਵਾਦਾਰ ਜਸਪਾਲ ਸਿੰਘ ਨੇ ਕੂੜੇ ਦੇ ਢੇਰ ਵਿੱਚ ਤਿੰਨ ਗੁਟਕਾ ਸਾਹਿਬ ਪਏ ਦੇਖੇ। ਇਸ ਦੀ ਜਾਣਕਾਰੀ ਮਿਲਦੇ ਹੀ ਲਾਲ ਸਿੰਘ ਆਪਣੀ ਟੀਮ ਦੇ ਨਾਲ ਉਸ ਸਥਾਨ ਤੇ ਪਹੁੰਚੇ ਅਤੇ ਜਦੋਂ ਉਥੋਂ ਗੁਟਕਾ ਸਾਹਿਬ ਉਠਾਉਣ ਲੱਗੇ ਤਾਂ ਉੱਥੇ ਹਿੰਦੂ ਧਰਮ ਨਾਲ ਜੁੜੀਆਂ ਕਾਫੀ ਸਮੱਗਰੀਆਂ ਮਿਲੀਆਂ।
ਇਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਅਤੇ ਪੁਲਿਸ ਨੂੰ ਦਿੱਤੀ ਗਈ, ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।