ਗੁਰੂਗ੍ਰਾਮ ਪੁਲਿਸ ਦੀ ERV ਗੱਡੀ ਹਾਦਸਾਗ੍ਰਸਤ, 2 ਹੈੱਡ ਕਾਂਸਟੇਬਲਾਂ ਦੀ ਮੌਤ

Global Team
2 Min Read

ਹਰਿਆਣਾ: ਗੁਰੂਗ੍ਰਾਮ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਦੋਵੇਂ ਈ.ਆਰ.ਵੀ. (ਐਮਰਜੈਂਸੀ ਰਿਸਪਾਂਸ ਵ੍ਹੀਕਲ) ‘ਤੇ ਤਾਇਨਾਤ ਸਨ। ਫਰੁਖਨਗਰ ਦੇ ਖੇੜਾ ਖੁਰਮੁਪੁਰ ਨੇੜੇ ਈ.ਆਰ.ਵੀ. ਇੱਕ ਟੈਂਕਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਦੀ ਗੱਡੀ ਦੇ ਪਰਖੱਚੇ ਉੱਡ ਗਏ।

ਦੋਵਾਂ ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹੈੱਡ ਕਾਂਸਟੇਬਲ ਛੋਟੇਲਾਲ ਅਤੇ ਅਨਿਲ ਵਜੋਂ ਹੋਈ ਹੈ। ਉਨ੍ਹਾਂ ਦਾ ਤੀਜਾ ਸਾਥੀ ਕਾਂਸਟੇਬਲ ਧਰਮਿੰਦਰ ਗੰਭੀਰ ਰੂਪ ਵਿੱਚ ਜ਼ਖਮੀ ਹੈ। ਧਰਮਿੰਦਰ ਹੀ ਗੱਡੀ ਚਲਾ ਰਿਹਾ ਸੀ। ਉਸ ਦਾ ਮੇਦਾਂਤਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਖੇੜੀ ਖੁਰਮੁਪੁਰ ਵਿੱਚ ਈ.ਆਰ.ਵੀ. (ERV) ਗੱਡੀ ਰਾਤ ਕਰੀਬ 11 ਵਜੇ ਹਰੀਨਗਰ ਡੂਮਾ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਫਰੁਖਨਗਰ ਵਿੱਚ ਕੰਟਰੋਲ ਰੂਮ ਤੋਂ ਝਗੜੇ ਦੀ ਸੂਚਨਾ ਮਿਲੀ। ਮੈਸੇਜ ਮਿਲਦਿਆਂ ਹੀ ਹੈੱਡ ਕਾਂਸਟੇਬਲ ਛੋਟੇਲਾਲ ਤੇ ਅਨਿਲ ਅਤੇ ਕਾਂਸਟੇਬਲ ਧਰਮਿੰਦਰ ਨੇ ਫਰੁਖਨਗਰ ਵੱਲ ਰਵਾਨਾ ਹੋ ਗਏ।

ਇਸ ਦੌਰਾਨ ਖੇੜਾ ਖੁਰਮੁਪੁਰ ਵਿੱਚ ਇਕ ਕਾਲਜ ਨੇੜੇ ਪਹੁੰਚਦਿਆਂ ਹੀ ਪੁਲਿਸ ਈ.ਆਰ.ਵੀ. ਨੇ ਪਿੱਛੋਂ ਇੱਕ ਪਾਣੀ ਵਾਲੇ ਟੈਂਕਰ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਈ.ਆਰ.ਵੀ. ਦੇ ਪਰਖੱਚੇ ਉੱਡ ਗਏ। ਹੈੱਡ ਕਾਂਸਟੇਬਲ ਛੋਟੇਲਾਲ ਤੇ ਅਨਿਲ ਅਤੇ ਕਾਂਸਟੇਬਲ ਧਰਮਿੰਦਰ ਹਾਦਸੇ ਤੋਂ ਬਾਅਦ ਗੱਡੀ ਦੇ ਅੰਦਰ ਹੀ ਫਸੇ ਰਹੇ। ਆਸ-ਪਾਸ ਦੇ ਲੋਕਾਂ ਨੇ ਗੱਡੀ ਦੇ ਹਿੱਸੇ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ।

ਤਿੰਨਾਂ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਹੈੱਡ ਕਾਂਸਟੇਬਲਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਢਲੇ ਇਲਾਜ ਤੋਂ ਬਾਅਦ ਕਾਂਸਟੇਬਲ ਧਰਮਿੰਦਰ ਨੂੰ ਮੇਦਾਂਤਾ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਹੈੱਡ ਕਾਂਸਟੇਬਲ ਅਨਿਲ ਅਤੇ ਛੋਟੇਲਾਲ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਟੈਂਕਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment