ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਹੋਵੇਗੀ ਪ੍ਰਬੰਧਕ ਕਮੇਟੀ ਦੀ ਚੋਣ

TeamGlobalPunjab
2 Min Read

ਨਿਊਜਰਸੀ (ਗਿੱਲ ਪ੍ਰਦੀਪ) : ਆਉਣ ਵਾਲੇ ਸਮੇਂ ‘ਚ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟ੍ਰੇਟ ਦੀ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਣ ਜਾ ਰਹੀ ਹੈ । ਇਲੈਕਸ਼ਨ ਬੈਲੇਟ ਮੇਲ ਰਾਹੀਂ ਹੋਵੇਗੀ। ਜਾਣਕਾਰੀ ਮੁਤਾਬਕ ਇਲੈਕਸ਼ਨ ਕਰਵਾਉਣ ਵਾਲੀ ਕੰਪਨੀ ਵੱਲੋਂ ਰਜਿਸਟਰਡ ਵੋਟਰਾਂ ਦੇ ਘਰਾਂ ‘ਚ ਬੈਲੇਟ ਭੇਜੇ ਜਾਣਗੇ ਫੇਰ ਵੋਟ ਪਾ ਕੇ ਵੋਟਰਾਂ ਵੱਲੋਂ ਬੈਲੇਟ ਉਸੇ ਕੰਪਨੀ ਨੂੰ ਵਾਪਸ ਭੇਜੇ ਜਾਣਗੇ ।

 

ਤੁਹਾਨੂੰ ਦੱਸ ਦਈਏ ਕਿ ਇਸ ਕਮੇਟੀ ਦੀ ਚਡ਼੍ਹਦੀ ਕਲਾ ਸਲੇਟ ਹੈ ਜਿਸ ‘ਚ ਦਰਸਾਇਆ ਗਿਆ ਹੈ ਕਿ ਜਤਿੰਦਰ ਸਿੰਘ ਖਟੜਾ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਉਮੀਦਵਾਰ ਨੇ । ਜਿਨ੍ਹਾਂ ਦੇ ਵੀ ਨਾਮ ਇਸ ਲਿਸਟ ਵਿੱਚ ਸ਼ਾਮਿਲ ਨੇ ਉਨ੍ਹਾਂ ਵੱਲੋਂ ਜਤਿੰਦਰ ਸਿੰਘ ਖੱਟੜਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ ।

- Advertisement -

ਦੱਸਣਯੋਗ ਹੈ ਕਿ ਇਸ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਹਨ। ਗੁਰੂ ਘਰ ਦੇ ਵਿੱਚ ਹਰ ਪ੍ਰਬੰਧ ਇਸ ਕਮੇਟੀ ਦੇ ਸਦਕਾ ਵਧੀਆ ਚੱਲ ਰਿਹਾ ਹੈ । ਸਾਰੇ ਧਾਰਮਿਕ ਪ੍ਰੋਗਰਾਮਾਂ ਨੂੰ ਨਿਵੇਕਲੇ ਢੰਗ ਦੇ ਨਾਲ ਕਰਵਾਇਆ ਜਾਂਦਾ ਹੈ । ਇਨ੍ਹਾਂ ਵੱਲੋਂ ਆਉਣ ਵਾਲੇ ਸਮੇਂ ‘ਚ ਵੀ ਕਮੇਟੀ ਦੇ ਕੁਝ ਅਧੂਰੇ ਪਏ ਕੰਮਾਂ ਨੂੰ ਪੂਰਾ ਕਰਨ ਅਤੇ ਹੋਰ ਵਧੀਆ ਕੰਮ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।

 

ਇਹ ਵੀ ਦੱਸ ਦੇਈਏ ਕਿ ਇਨ੍ਹਾਂ ਵੱਲੋਂ ਵੋਟਰਜ਼ ਨੂੰ ਅਪੀਲ ਕੀਤੀ ਗਈ ਹੈ ਕਿ ਜਦੋਂ ਵੀ ਬੈਲੇਟ ਪੇਪਰ ਤੁਹਾਡੇ ਘਰ ਆ ਜਾਂਦਾ ਹੈ ਤਾਂ ਤੁਸੀਂ ਖੁਦ ਉਸ ਵੋਟ ਨੂੰ ਆਪ ਪੋਲ ਕਰਕੇ ਸੈੰਡ ਕਰੋ ਤਾਂ ਕਿ ਤੁਹਾਡੀ ਵੋਟ ਦਾ ਕੋਈ ਹੋਰ ਮਿਸ ਯੂਜ਼ ਨਾ ਕਰ ਸਕੇ । ਇਸ ਕਮੇਟੀ ਵੱਲੋਂ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਕਰਵਾਏ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਆਸ ਕਰਦੇ ਹਾਂ ਕਿ ਵੋਟਰ ਚਡ਼੍ਹਦੀ ਕਲਾ ਸਲੇਟ ਨੂੰ ਹੀ ਵੋਟ ਦੇ ਕੇ ਜਿੱਤ ਹਾਸਿਲ ਕਰਵਾਉਣਗੇ ।

- Advertisement -
Share this Article
Leave a comment