ਬਰੈਂਪਟਨ ‘ਚ ਗੁਰੂ ਨਾਨਕ ਸਟ੍ਰੀਟ ਦਾ ਹੋਇਆ ਉਦਘਾਟਨ

TeamGlobalPunjab
1 Min Read

ਓਨਟਾਰੀਓ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੇਸ਼ ‘ਚ ਹੀ ਨਹੀਂ, ਸਗੋਂ ਵਿਸ਼ਵ ਭਰ ਦੇ ਕੋਨੇ-ਕੋਨੇ ‘ਚ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਤਹਿਤ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਵੱਲੋਂ ਆਪਣੀ ਸੜ੍ਹਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਣ ਲਈ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ।

- Advertisement -

ਜਿਸ ਦੇ ਤਹਿਤ ਬਰੈਂਪਟਨ ਸਿਟੀ ਕੌਂਸਲ ਨੇ ਪੀਟਰ ਰੋਬਰਟਸਨ ਬੋਲੇਵਰਡ ਦੇ ਡਿਕਸੀ ਰੋਡ ਤੇ ਗਰੇਟ ਲੇਕਸ ਆਫ ਬਰੈਂਪਟਨ ਵਿਚਾਲੇ ਗੁਰੂ ਨਾਨਕ ਸਟ੍ਰੀਟ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਇਸਦੇ ਨਾਮ ਦੀਆਂ ਪਲੇਟਾਂ ਹੁਣ ਸੜ੍ਹਕ ‘ਤੇ ਲੱਗ ਗਈਆਂ ਹਨ। ਬੀਤੇ ਦਿਨੀਂ ਇਸਦਾ ਰਸਮੀ ਤੌਰ ‘ਤੇ ਉਦਘਾਟਨ ਹੋਇਆ ਜਿਸ ਮੌਕੇ ਇਕ ਸਮਾਗਮ ਵੀ ਆਯੋਜਿਤ ਕੀਤਾ ਗਿਆ।

https://twitter.com/gurpreetdhillon/status/1198747341043437568

ਦੱਸਣਯੋਗ ਹੈ ਕਿ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਅਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਬਰੈਂਪਟਨ ‘ਚ ਗੁਰੂ ਸਾਹਿਬ ਦੇ ਨਾਂ ਦੀ ਸੜਕ ਲਈ ਮਤਾ ਪੇਸ਼ ਕੀਤਾ ਸੀ।

Share this Article
Leave a comment