US Election 2020: ਜਾਰਜੀਆ ‘ਚ ਦੁਬਾਰਾ ਪੂਰੀ ਹੋਈ ਵੋਟਾਂ ਦੀ ਗਿਣਤੀ

TeamGlobalPunjab
2 Min Read

ਅਟਲਾਂਟਾ: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਈਡਨ ਨੂੰ ਜਿੱਤ ਮਿਲ ਚੁੱਕੀ ਹੈ ਪਰ ਅਮਰੀਕਾ ਵਿਚ ਰਿਕਾਊਂਟਿੰਗ ਨੂੰ ਲੈ ਕੇ ਭੰਬਲਭੂਸਾ ਜਾਰੀ ਹੈ। ਜਾਰਜੀਆ ਵਿੱਚ ਟਰੰਪ ਦੀ ਅਪੀਲ ਤੋਂ ਬਾਅਦ ਦੁਬਾਰਾ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ। ਜਾਰਜੀਆ ਰਿਕਾਊਂਟਿੰਗ ਵਿੱਚ ਜੋਅ ਬਾਇਡਨ ਨੂੰ ਟਰੰਪ ਦੇ ਖਿਲਾਫ ਜਿੱਤ ਹਾਸਲ ਹੋਈ ਹੈ। ਜਾਰਜੀਆ ਦੇ ਸਿਖਰ ਚੋਣ ਅਧਿਕਾਰੀ ਦਾ ਕਹਿਣਾ ਹੈ ਕਿ ਇੱਥੇ ਵੋਟਾਂ ਦੀ ਦੁਬਾਰਾ ਗਿਣਤੀ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਇਸ ਦੇ ਨਤੀਜੇ ਡੈਮੋਕਰੇਟਿਕ ਜੋਅ ਬਾਇਡਨ ਦੀ ਜਿੱਤ ਦੀ ਪੁਸ਼ਟੀ ਕਰ ਰਹੇ ਹਨ।

ਦੱਸ ਦਈਏ ਕਿ ਜਾਰਜੀਆ ਰਿਪਬਲਿਕਨ ਦੇ ਰਾਜ ਸਕੱਤਰ ਬ੍ਰੈਡ ਰਾਫੇਂਸਪਰਗਰ ਨੇ ਬੀਤੇ ਹਫ਼ਤੇ ਰਾਜ ਵਿਚ ਹੈੱਡ ਰਿਕਾਂਊਟ ਦੇ ਆਦੇਸ਼ ਦਿੱਤੇ ਸਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਲਈ ਅਪੀਲ ਕੀਤੀ ਸੀ ਇਸ ਨੂੰ ਲੈ ਕੇ ਜਾਰਜੀਆ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡੇਨ ਨੂੰ ਬਹੁਤ ਘੱਟ ਪਰ ਮਹੱਤਵਪੂਰਨ ਵਾਧਾ ਮਿਲੇਗਾ। ਇਹ ਵੀ ਦੱਸਣਯੋਗ ਹੈ ਕਿ ਜਾਰਜੀਆ ਵਿੱਚ ਦੁਬਾਰਾ ਵੋਟਾਂ ਦੀ ਗਿਣਤੀ ਨਵੀਂ ਈਵੀਐਮ ਸਿਸਟਮ ਦੇ ਤਹਿਤ ਬਣਾਏ ਗਏ ਪੇਪਰ ਪ੍ਰਿੰਟ ਆਊਟ ਦੀ ਵਰਤੋਂ ਕੀਤੀ ਗਈ ਹੈ।

ਜਾਰਜੀਆ ਵਿੱਚ ਚੋਣ ਦੇ ਸਿਖਰ ਅਧਿਕਾਰੀ ਗੈਬਰਿਅਲ ਸਟਰਲਿੰਗ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇੱਕ ਨਵੇਂ ਰਾਜ ਕਾਨੂੰਨ ਦੁਆਰਾ ਜ਼ਰੂਰੀ ਆਡਿਟ ਤੋਂ ਲਗਭਗ 50 ਲੱਖ ਹੈੱਡ ਰਿਕਾਂਊਟ ਹੋਏ। ਚੋਣ ਅਧਿਕਾਰੀਆਂ ਵਲੋਂ ਪੇਸ਼ ਕੀਤੇ ਗਏ ਨਤੀਜੀਆਂ ਨੂੰ ਸਰਟੀਫਾਈਡ ਕਰਨ ਲਈ ਰਾਜ ਵਿੱਚ ਸ਼ੁੱਕਰਵਾਰ ਤੱਕ ਦਾ ਸਮਾਂ ਹੈ। ਇੱਕ ਵਾਰ ਨਤੀਜਾ ਸਰਟੀਫਾਈਡ ਹੋ ਜਾਣ ਤੋਂ ਬਾਅਦ ਇਸ ਦਾ ਆਧਿਕਾਰਿਤ ਐਲਾਨ ਹੋ ਜਾਵੇਗਾ।

Share this Article
Leave a comment