ਗੁਰਦਾਸਪੁਰ ਦੇ ਨੌਜਵਾਨ ਨੇ ਕੈਨੇਡਾ ‘ਚ ਪੁਲਿਸ ਅਫਸਰ ਵਜੋਂ ਚੁੱਕੀ ਸਹੁੰ

Global Team
2 Min Read

ਨਿਊਜ਼ ਡੈਸਕ: ਦੀਨਾਨਗਰ  ਦੇ ਪਿੰਡ ਸੱਦਾ ਦੇ ਨੌਜਵਾਨ ਨੇ ਕੈਨੇਡਾ ਪੁਲਿਸ ਵਿੱਚ ਅਫਸਰ ਬਣ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਮਨਪ੍ਰੀਤ ਸਿੰਘ ਮਾਨ ਦੇ ਪਰਿਵਾਰ ਨੇ ਦੱਸਿਆ ਕਿ ਪਿਛਲੇ ਦਿਨੀ ਹੀ ਕਰੈਕਸ਼ਨਲ ਸਰਵਿਸ ਕੈਨੇਡਾ ਵਿੱਚ ਅਫਸਰ ਦੀ ਨੌਕਰੀ ਮਿਲਣ ਨਾਲ ਪੂਰੇ ਪੰਜਾਬ ਦਾ ਜਿੱਥੇ ਨਾਮ ਰੋਸ਼ਨ ਹੋਇਆ ਹੈ ਉੱਥੇ ਹੀ ਆਪਣੇ ਮਾਤਾ-ਪਿਤਾ ਅਤੇ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਜੋ ਕਿ ਚੰਡੀਗੜ੍ਹ ਤੋਂ ਬੀਟੈਕ ਅਤੇ ਆਈ.ਆਈ.ਟੀ ਦਿੱਲੀ ਤੋਂ ਐਮ.ਬੀ.ਏ ਕਰਨ ਉਪਰੰਤ ਭਾਰਤ ਪੈਟਰੋਲੀਅਮ ਵਿੱਚ ਕਰੀਬ 15 ਸਾਲ ਅਫਸਰ ਵਜੋਂ ਸੇਵਾ ਨਿਭਾਉਣ ਉਪਰੰਤ ਸੰਨ 2018 ਵਿੱਚ ਪੂਰੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਕੈਨੇਡਾ ਚੱਲਿਆ ਗਿਆ। ਉੱਥੇ ਜਾ ਕੇ ਉਸ ਵੱਲੋਂ ਸਖ਼ਤ ਮਿਹਨਤ ਕਰਨ ਉਪਰੰਤ ਕੈਨੇਡਾ ਪੁਲਸ ਵਿੱਚ ਅਫਸਰ ਦਾ ਟੈਸਟ ਦਿੱਤਾ ਗਿਆ, ਜਿਸ ਵਿੱਚ ਉਸ ਨੂੰ ਸਫਲਤਾ ਮਿਲੀ। ਇਸ ਉਪਰੰਤ ਉਹ ਇੱਕ ਅਫਸਰ ਵਜੋਂ ਚੁਣਿਆ ਗਿਆ।

ਮਾਨ ਦੇ ਚਾਚਾ ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੀ ਪਤਨੀ ਹਰਸਿਮਰਨ ਕੌਰ ਜਿਸ ਨੇ ਐਮ.ਟੈਕ ਕੀਤੀ ਹੋਈ ਹੈ ਉਹ ਵੀ ਕੈਨੇਡਾ ਵਿੱਚ ਇੱਕ ਅਫਸਰ ਵਜੋਂ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹਨ। ਵੱਡੀ ਬੇਟੀ ਗੁਰਨਾਜ ਕੌਰ 12 ਸਾਲ ਦੀ ਅਤੇ ਛੋਟੀ ਬੇਟੀ ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ। ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਵਧੀਆ ਹੋਣ ਕਾਰਨ ਉਸ ਦੀ ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਚੰਡੀਗੜ੍ਹ ਤੋਂ ਕਰਵਾਈ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment