ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, 140 ਵਿਦਿਆਰਥੀਆਂ ਨੂੰ ਕੀਤਾ ਅਗਵਾ

TeamGlobalPunjab
1 Min Read

ਨਿਊਜ਼ ਡੈਸਕ : ਅਫਰੀਕੀ ਦੇਸ਼ ਨਾਈਜੀਰੀਆ ਵਿੱਚ ਇੱਕ ਵਾਰ ਫਿਰ ਵੱਡੀ ਗਿਣਤੀ ‘ਚ ਬੱਚਿਆਂ ਨੂੰ ਅਗਵਾ ਕੀਤਾ ਗਿਆ ਹੈ। ਇੱਥੇ ਬੰਦੂਕਧਾਰੀਆਂ ਨੇ ਇੱਕ ਬੋਰਡਿੰਗ ਸਕੂਲ ‘ਚ ਪੜ੍ਹਨ ਵਾਲੇ 140 ਵਿਦਿਆਰਥੀਆਂ ਨੂੰ ਅਗਵਾ ਕਰ ਲਿਆ। ਇਸ ਗੱਲ ਦੀ ਜਾਣਕਾਰੀ ਸਕੂਲ ਦੇ ਇੱਕ ਅਧਿਕਾਰੀ ਨੇ ਦਿੱਤੀ ਹੈ।

ਇਸ ਦੇਸ਼ ਵਿੱਚ ਫਿਰੌਤੀ ਲਈ ਆਏ ਦਿਨ ਸਕੂਲੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਬੰਦੂਕਧਾਰੀ ਆਮਤੌਰ ‘ਤੇ ਹਥਿਆਰਾਂ ਦੇ ਨਾਲ ਆਉਂਦੇ ਹਨ ਅਤੇ ਪਿੰਡਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਸੋਮਵਾਰ ਦੀ ਸਵੇਰੇ ਕਡੁਨਾ (Kaduna) ਵਿੱਚ ਸਥਿਤ ਬੇਥਲ ਬੈਪਟਿਸਟ ਹਾਈਸਕੂਲ ਨੂੰ ਨਿਸ਼ਾਨਾ ਬਣਾਇਆ ਤੇ ਹਵਾਈ ਗੋਲੀਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸਕੂਲ ਦੇ ਇੱਕ ਅਧਿਆਪਕ ਇਮੈਨੁਏਲ ਪਾਲ ਨੇ ਦੱਸਿਆ ਕਿ ਬੰਦੂਕਧਾਰੀ 140 ਵਿਦਿਆਰਥੀਆਂ ਨੂੰ ਲੈ ਗਏ ਤੇ ਸਿਰਫ 25 ਵਿਦਿਆਰਥੀ ਹੀ ਭੱਜਣ ‘ਚ ਕਾਮਯਾਬ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਹਾਲੇ ਵੀ ਕੁੱਝ ਪਤਾ ਨਹੀਂ ਹੈ ਕਿ ਵਿਦਿਆਰਥੀਆਂ ਨੂੰ ਕਿੱਥੇ ਲਿਜਾਇਆ ਗਿਆ ਹੈ। ਪੁਲਿਸ ਫਿਲਹਾਲ ਅਗਵਾਕਾਰਾਂ ਅਤੇ ਵਿਦਿਆਰਥੀਆਂ ਦੀ ਭਾਲ ਕਰ ਰਹੀ ਹੈ ।

Share this Article
Leave a comment