ਫ਼ੌਜ ਦੇ ਜਵਾਨ ਦੀ ਕੁੱਟਮਾਰ ਦੇ ਦੋਸ਼ ‘ਚ ਜੂਨਾਗੜ੍ਹ ਜ਼ਿਲ੍ਹੇ ਦੇ ਦੋ ਪੁਲਿਸ ਮੁਲਾਜ਼ਮ ਮੁਅੱਤਲ

TeamGlobalPunjab
1 Min Read

ਜੂਨਾਗੜ੍ਹ : ਫ਼ੌਜ ਦੇ ਜਵਾਨ ਦੀ ਕੁੱਟਮਾਰ ਦੇ ਦੋਸ਼ ‘ਚ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ  ਮੁਅੱਤਲ ਕਰ ਦਿੱਤਾ ਗਿਆ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ।

ਇੱਕ ਅਧਿਕਾਰੀ ਨੇ ਦੱਸਿਆ ਕਿ ਜੂਨਾਗੜ੍ਹ ਦੇ ਪੁਲਿਸ ਪ੍ਰਧਾਨ ਰਵੀ ਤੇਜਾ ਵਾਸਮਸੇੱਟੀ ਦੇ ਹੁਕਮ ‘ਤੇ ਬੰਟਵਾ ਥਾਣੇ ਵਿੱਚ ਤਾਇਨਾਤ ਰਾਜੇਸ਼ ਬੰਧਿਆ ਅਤੇ ਚੇਤਨ ਮਕਵਾਨਾ ਨੂੰ ਮੁਅੱਤਲ ਕਰ ਦਿੱਤਾ ਹੈ।

ਵਾਇਰਲ ਹੋਈ ਵੀਡੀਓ ਮਾਨਵਦਰ ਤਾਲੁਕਾ ਦੇ ਪਦਰਦੀ ਪਿੰਡ ਵਿੱਚ 29 ਅਗਸਤ ਦੀ ਰਾਤ ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਹੈ। ਜਿਸ ਵਿੱਚ ਦੋਸ਼ੀ  ਪੁਲਿਸ ਮੁਲਾਜ਼ਮ ਛੁੱਟੀ ’ਤੇ ਆਪਣੇ ਪਿੰਡ ਆਏ ਫ਼ੌਜ ਦੇ ਜਵਾਨ ਕਨ੍ਹਾਭਾਈ ਕੇਸ਼ਵਾਲਾ ਨੂੰ ਕਥਿਤ ਤੌਰ ’ਤੇ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ।

Share This Article
Leave a Comment