Home / ਓਪੀਨੀਅਨ / ਡਾ ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
Grief over death of Noted writer Dr. Kuldeep Singh Dhir

ਡਾ ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ 65 ਪੁਸਤਕਾਂ  ਦੇ ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾਦੇ ਪੰਜਾਬੀ ਵਿਭਾਗ ਦੇ  ਸਾਬਕਾ ਮੁੱਖੀ ਤੇ ਡੀਨ  ਅਕਾਦਮਿਕ ਮਾਮਲੇ  ਡਾ. ਕੁਲਦੀਪ ਸਿੰਘ ਧੀਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਟਰ ਡਾ. ਬ੍ਰਿਜਪਾਲ ਸਿੰਘ, ਸ੍ਰੀ ਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ,ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ  ਭਾਸ਼ਾ ਵਿਭਾਗ, ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਲੇਖਕ ਪੁਰਸਕਾਰ ਨਾਲ ਸਨਮਾਨਿਤ ਡਾ. ਧੀਰ ਨੇ ਪੰਜਾਬੀ ਵਿਚ ਵਿਗਿਆਨ ਨਾਲ ਸਬੰਧਿਤ  ਲੇਖ ਤੇ ਕਿਤਾਬਾਂ ਲਿਖ ਕੇ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਮਾਲਾਮਾਲ ਕੀਤਾ।ਵੈਸੇ ਉਨ੍ਹਾਂ ਦਾ ਲਿਖਣ ਖੇਤਰ ਬਹੁਤ ਵਸੀਹ ਹੈ ਜਿਵੇਂ ਕਿ ਉਨ੍ਹਾਂ ਦੀ ਲਿਖਤਾਂ ਤੋਂ ਸਪੱਸ਼ਟ ਹੈ।

ਉਨ੍ਹਾਂ ਨੇ ਨਵੀਆਂ ਧਰਤੀਆਂ ਨਵੇਂ ਆਕਾਸ਼ ,ਵਿਗਿਆਨ ਦੇ ਅੰਗ ਸੰਗ ,ਸਿੱਖ ਰਾਜ ਦੇ ਵੀਰ ਨਾਇਕ,ਦਰਿਆਵਾਂ ਦੀ ਦੋਸਤੀ,ਵਿਗਿਆਨ ਦੀ ਦੁਨੀਆਂ,ਗੁਰਬਾਣੀ ਜੋਤ ਅਤੇ ਜੁਗਤ,ਕਹਾਣੀ ਐਟਮ ਬੰਬ ਦੀ, ਜਹਾਜ਼ ਰਾਕਟ ਅਤੇ ਉਪਗ੍ਰਹਿ,ਤਾਰਿਆ ਵੇ ਤੇਰੀ ਲੋਅ, ਧਰਤ ਅੰਬਰ ਦੀਆਂ ਬਾਤਾਂ,ਬਿੱਗ ਬੈਂਗ ਤੋਂ ਬਿੱਗ ਕਰੰਚ ,ਹਿਗਸ ਬੋਸਨ ਉਰਫ ਗਾਡ ਪਾਰਟੀਕਲ  ਆਦਿ ਪੁਸਤਕਾਂ ਲਿਖੀਆਂ ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਉੱਘੇ ਪੰਜਾਬੀ ਲੇਖਕ, ਚਿੰਤਕ, ਆਲੋਚਕ ਅਤੇ ਗਿਆਨ-ਸਾਹਿਤ ਦੇ ਵਿਸ਼ੇਸ਼ਗ ਡਾ. ਕੁਲਦੀਪ ਸਿੰਘ ਧੀਰ ਸਦੀਵੀ ਵਿਛੋੜਾ ਦੇ ਗਏ ਹਨ। ਇੱਕ ਇੰਜੀਨੀਅਰ ਵਜੋਂ ਆਪਣਾ ਕੈਰੀਅਰ ਆਰੰਭ ਕਰਨ ਵਾਲੇ ਡਾ. ਧੀਰ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਦੇ ਪ੍ਰੋਫ਼ੈਸਰ ਅਤੇ ਡੀਨ ਭਾਸ਼ਾ ਫ਼ੈਕਲਟੀ ਤੇ ਅਕਾਦਮਿਕ ਮਾਮਲੇ ਦੇ ਉੱਚ ਅਹੁਦਿਆਂ ਉੱਪਰ ਰਹੇ। ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਵਿਗਿਆਨ ਸਾਹਿਤ ਲਿਖਣ ਦੀ ਪਿਰਤ ਨੂੰ ਅਮੀਰ ਬਣਾਇਆ। ਉਨ੍ਹਾਂ ਨੇ ਪੰਜਾਬੀ ਵਿੱਚ ਨਾਟ-ਸਾਹਿਤ, ਗੁਰਬਾਣੀ ਅਤੇ ਸਿੱਖ ਧਰਮ ਦਰਸ਼ਨ ਬਾਰੇ ਮਹੱਤਵਪੂਰਨ ਆਲੋਚਨਾ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਲਿਖੇ ਸਾਹਿਤਕ ਰੇਖਾ-ਚਿੱਤਰ ਅਤੇ ਵਿਗਿਆਨੀਆਂ ਦੇ ਜੀਵਨ ਬੜੇ ਮਕਬੂਲ ਹੋਏ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਧੀਰ ਦਾ ਸਦੀਵੀ ਵਿਛੋੜਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਕਲਦੀਪ ਸਿੰਘ ਧੀਰ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।

Check Also

ਬੇਅਦਬੀ ਦੇ ਮੁੱਦੇ ‘ਤੇ ਸੱਚਾ ਕੌਣ ? ਕੈਪਟਨ ਜਾਂ ਬਾਦਲ!

-ਜਗਤਾਰ ਸਿੰਘ ਸਿੱਧੂ, ਐਡੀਟਰ;   ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ …

Leave a Reply

Your email address will not be published. Required fields are marked *