Breaking News

ਸ਼੍ਰੋਮਣੀ ਕਮੇਟੀ ਦੀ ਮੰਗ ‘ਤੇ ਗਰੇਵਾਲ ਨੇ ਵੀ ਲਾਈ ਮੋਹਰ, ਹੁਣ ਬਦਲਿਆ ਜਾਵੇਗਾ ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਮ?

ਅੰਮ੍ਰਿਤਸਰ : ਬੀਤੇ ਦਿਨੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਸਥਿਤੀ ਇੰਦਰਾਗਾਂਧੀ ਹਵਾਈ ਅੱਡੇ ਦਾ ਨਾਮ ਬਦਲ ਕੇ ਗੁਰੂ ਸਾਹਿਬ ਜੀ ਦੇ ਨਾਮ ‘ਤੇ ਨਾਮ ਰੱਖੇ ਦੀ ਮੰਗ ਸਾਹਮਣੇ ਆਈ ਸੀ।  ਜਿਸ ਤੋਂ ਬਾਅਦ ਭਾਜਪਾ ਆਗੂ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ ਹੈ। ਇਹ ਸਮਰਥਨ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਵੱਲੋਂ ਕੀਤਾ ਗਿਆ ਹੈ। ਗਰੇਵਾਲ ਦਾ ਕਹਿਣਾ ਹੈ ਕਿ ਵਾਕਿਆ ਹੀ ਇਹ ਨਾਮ ਬਦਲ ਕੇ ਗੁਰੂ  ਸਾਹਿਬ ਜੀ ਦੇ ਨਾਮ ‘ਤੇ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਆਏ ਵੱਡੀ ਗਿਣਤੀ ‘ਚ ਸੈਨਾਨੀ ਦਿੱਲੀ ਵਿਖੇ ਉਤਰਦੇ ਹਨ । ਜਦੋਂ ਉਹ ਗੁਰੂ ਸਾਹਿਬ ਜੀ ਦਾ ਨਾਮ ਪੜ੍ਹਨਗੇ ਤਾਂ ਸਾਡੇ ਵਿਰਸੇ ‘ਤੋਂ ਜਾਣੂ ਹੋਣਗੇ। ਉਨ੍ਹਾਂ ਨੁੰ ਪਤਾ ਲੱਗੇਗਾ ਕਿ ਸਾਡਾ ਇਤਿਹਾਸ ਕਿੰਨਾ ਮਹਾਨ ਹੈ।

ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਜੀ ਵੱਲੋਂ ਹਿੰਦੂ ਧਰਮ ਦੀ ਰੱਖਿਆ ਲਈ ਬਲਿਦਾਨ ਦਿੱਤਾ ਗਿਆ ਸੀ।ਜਿਸ ਕਾਰਨ ਇਸ ਲਾਸਾਨੀ ਸ਼ਹਾਦਤ ਦਾ ਦੇਸ਼ਾਂ ਵਿਦੇਸ਼ਾਂ ‘ਚ ਪ੍ਰਚਾਰ ਹੋਣਾ ਚਾਹੀਦਾ ਹੈ । ਇਸ ਮੌਕੇ ਉਨ੍ਹਾਂ ਪੰਜਾਬ ‘ਚ ਚੱਲ ਰਹੇ ਧਰਮ ਪਰਿਵਰਤਨ ਬਾਬਤ ਵੀ ਪ੍ਰਤੀਕਿਰਿਆ ਦਿੱਤੀ। ਗਰੇਵਾਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਇੱਕ ਬਾਦਲ ਪਰਿਵਾਰ ਦੀ ਸਾਖ ਬਚਾਉਣ ‘ਤੇ ਲੱਗੀ ਹੋਈ ਹੈ ਧਰਮ ਪਰਿਵਰਤਨ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਧਰਮ ਪਰਿਵਰਤਨ ‘ਤੇ ਚਿੰਤਾ ਵਿਅਕਤ ਕਰਦਿਆਂ ਬਿਆਨ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਨ੍ਹਾਂ ਵੱਲੋਂ ਸੁਹਿਰਦਤਾ ਦਿਖਾਈ ਗਈ ਹੈ।

Check Also

ਆਪ’ ਨੇ ਵਿਧਾਨ ਸਭਾ ਸਟਿੱਕਰਾਂ ਦੀ ਦੁਰਵਰਤੋਂ ਕਰਨ ਲਈ ਕਾਂਗਰਸ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕਾਂ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ: ਵਿਧਾਨ ਸਭਾ ਦੇ ਸਟਿੱਕਰਾਂ ਅਤੇ ਇਸ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਲਈ ਕਾਂਗਰਸ ਅਤੇ …

Leave a Reply

Your email address will not be published. Required fields are marked *