ਨਵੀਂ ਦਿੱਲੀ : ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਟੈਕਨਾਲਜੀ ਮੰਤਰਾਲੇ ਨੇ TikTok ਤੇ Helo ਐਪ ਨੂੰ ਨੋਟਿਸ ਭੇਜਿਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਐਪ ‘ਤੇ ਕਈ ਰਾਸ਼ਟਰ ਵਿਰੋਧੀ ਤੇ ਗੈਰਕਾਨੂੰਨੀ ਗਤੀਵਿਧੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਨੇ TikTok ਤੇ Helo ਸੋਸ਼ਲ ਮੀਡੀਆ ਪਲੇਟਫਾਰਮ ਨੂੰ 21 ਸਵਾਲਾਂ ਨਾਲ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਜੇ ਉਨ੍ਹਾਂ ਨੇ ਸਹੀ ਜਵਾਬ ਨਾ ਦਿੱਤਾ ਤਾਂ ਇਨ੍ਹਾਂ ਦੋਵਾਂ ਐਪਸ ਨੂੰ ਬੈਨ ਕਰ ਦਿੱਤਾ ਜਾਵੇਗਾ।
ਇਹ ਕਦਮ ਮਿਨਸਟ੍ਰੀ ਆਫ ਇਲੈਕਟ੍ਰੋਨਿਕਸ ਤੇ IT ਡਿਪਾਰਟਮੈਂਟ ਨੇ ਚੁੱਕਿਆ ਹੈ। ਇਨ੍ਹਾਂ ਐਪਸ ਨੂੰ ਲੈ ਕੇ RSS ਨੇ ਸ਼ਿਕਾਇਤ ਕੀਤੀ ਹੈ। RSS ਨੇ ਕਿਹਾ ਹੈ ਕਿ ਇਹ ਐਪਸ ਏਟੀ-ਨੈਸ਼ਨਲ ਐਕਟੀਵਿਟੀਜ਼ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ TikTok ਤੇ Helo ਨਾਲ ਤਾਲਮੇਲ ਕੀਤਾ ਗਿਆ ਤਾਂ ਉਨ੍ਹਾਂ ਇਕ ਜੁਆਇੰਟ ਸਟੇਟਮੈਂਟ ਦਿੱਤਾ ਕਿ ਉਹ ਆਪਣੇ ਆਉਣ ਵਾਲੇ ਤਿੰਨਾਂ ਸਾਲਾਂ ‘ਚ 1 ਬਿਲਿਅਨ ਡਾਲਰ ਨੂੰ ਉਨ੍ਹਾਂ ਕੋਲ ਤਕਨੀਕੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਤੇ ਸਥਾਨਕ ਭਾਈਚਾਰੇ ਦੀ ਜ਼ਿੰਮੇਵਾਰੀ ਲੈਣ ਲਈ ਨਿਵੇਸ਼ ਕਰਨ ਦਾ ਪਲਾਨ ਕਰ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਮੰਤਰਾਲੇ ਨੇ ਇਨ੍ਹਾਂ ਦੋਵਾਂ ਐਪਸ ਤੋਂ ਇਸ ਦੋਸ਼ ਦਾ ਜਵਾਬ ਮੰਗਿਆ ਹੈ ਕਿ ਇਹ ਪਲੇਟਫਾਰਮ ਦੇਸ਼ ਵਿਰੋਧੀ ਗਤੀਵਿਧਿਆਂ ਦਾ ਕੇਂਦਰ ਬਣ ਗਏ ਹਨ। ਨਾਲ ਹੀ ਇਹ ਭਰੋਸਾ ਦੇਣ ਨੂੰ ਕਿਹਾ ਹੈ ਕਿ ਵਰਤਮਾਨ ‘ਚ ਕਿਸੇ ਵੀ ਵਿਦੇਸ਼ੀ ਸਰਕਾਰ ਤੇ ਥਰਡ ਪਾਰਟੀ ਨੂੰ ਭਾਰਤੀ ਯੂਜ਼ਰਸ ਦੇ ਡਾਟਾ ‘ਚ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਆਉਣ ਵਾਲੇ ਸਮੇਂ ‘ਚ ਕੀਤਾ ਜਾਵੇਗਾ।