ਗੱਲਬਾਤ ਤੋਂ ਪਹਿਲਾਂ ਸਾਰੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਰਿਹਾਅ ਕਰੇ: ਸੰਯੁਕਤ ਮੋਰਚਾ

TeamGlobalPunjab
2 Min Read

ਨਵੀਂ ਦਿੱਲੀ: ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਵੱਲੋਂ ਲਿਖਤੀ ਬਿਆਨ ਰਾਹੀਂ ਕਿਹਾ ਗਿਆ ਕਿ ਜਥੇਬੰਦੀ ਦਾ ਲੀਗਲ ਸੈੱਲ ਤੇ ਦਿੱਲੀ ਦਾ ਲੀਗਲ ਸੈੱਲ ਲਗਾਤਾਰ ਮਿਲ ਕੇ ਕੰਮ ਕਰ ਰਿਹਾ ਹੈ।

ਇਸ ਮੌਕੇ ਲੀਗਲ ਸੈੱਲ ਵੱਲੋਂ ਜੋ ਪੁਸ਼ਟੀ ਹੋਈ ਹੈ। ਉਹ ਇਸ ਪ੍ਰਕਾਰ ਹੈ, ਪੁਲਿਸ ਸਟੇਸ਼ਨ ਪੱਛਮ ਵਿਹਾਰ ਵੈਸਟ(ਆਊਟਰ ਡਿਸਟਰਿਕ) 12 ਐਫ.ਆਈ.ਆਰ., ਪੁਲਿਸ ਸਟੇਸ਼ਨ ਅਲੀਪੁਰ (ਆਊਟਰ ਨਾਰਥ) 35 ਐਫ.ਆਈ.ਆਰ., ਪੁਲਿਸ ਸਟੇਸ਼ਨ ਨਫਜ਼ਗੜ (ਦੁਵਾਰਕਾ) 7 ਐਫ.ਆਈ.ਆਰ., ਪੁਲਿਸ ਸਟੇਸ਼ਨ ਨੰਗਲੋਈ (ਆਊਟਰ ਡਿਸਟਰਿਟ) 8 ਐਫ.ਆਈ.ਆਰ., ਪੁਲਿਸ ਸਟੇਸ਼ਨ ਸੀਮਾਪੁਰ (ਸ਼ਾਹਦਰਾ) 3 ਐਫ.ਆਈ.ਆਰ., ਪੁਲਿਸ ਸਟੇਸ਼ਨ ਉੱਤਮ ਨਗਰ (ਦਵਾਰਕਾ) 8 ਐਫ.ਆਈ.ਆਰ. ਹਨ ਜੋ ਕਿ ਕੁਲ 73 ਐਫ.ਆਈ.ਆਰ. ਦਰਜ ਹੋਣ ਦੀ ਪੁਸ਼ਟੀ ਹੋਈ ਹੈ।

ਇਸ ਮੌਕੇ ਜਥੇਬੰਦੀ ਦੇ ਸੀਨੀ.ਆਗੂ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ ਅਤੇ ਲਖਵਿੰਦਰ ਸਿੰਘ ਵਰਿਆਮਨੰਗਲ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ 29 ਦੀ ਘਟਨਾਂ ਤੋਂ ਬਾਅਦ ਪੁਲਿਸ ਵੱਲੋਂ ਦੰਗਾਕਾਰੀਆਂ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ, ਉਹਨਾਂ ਮੰਗ ਕੀਤੀ ਕਿ ਸ਼ਾਂਤਮਈ ਕਿਸਾਨਾਂ ’ਤੇ ਪੱਥਰਬਾਜੀ ਕਰਨ ਵਾਲਿਆਂ ’ਤੇ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਜਾਣ ਅਤੇ ਉਹਨਾਂ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਵੇ।

ਪੂਰੇ ਪੰਜਾਬ ਵਿੱਚ ਅੱਜ ਇਸੇ ਤਰ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਅਤੇ ਸਜਾਵਾਂ ਕਰਵਾਉਣ ਅਤੇ ਫੜੇ ਗਏ ਕਿਸਾਨਾਂ ਨੂੰ ਅਤੇ ਫੜੇ ਗਏ ਪੱਤਰਕਾਰ ਮਨਦੀਪ ਪੂਨੀਆ ਨੂੰ ਰਿਹਾਅ ਕਰਵਾਉਣ ਲਈ ਪੁਤਲੇ ਫੂਕੇ ਗਏ। ਆਗੂਆਂ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਸਾਰਾ ਮਾਹੌਲ ਠੀਕ ਕਰੇ ਕਿਸਾਨ ਮਾਰੂ ਕਾਲੇ ਕਾਨੂੰਨ ਵਾਪਸ ਲਵੇ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਦੁਆਲੇ ਤੰਗ ਕੀਤੀ ਗਈ ਨਾਕਾਬੰਦੀ ਖੋਲ੍ਹੀ ਜਾਵੇ, ਨੈੱਟ ਸੇਵਾਵਾਂ ਬਹਾਲ ਕਰੇ। ਆਗੂਆਂ ਕਿਹਾ ਕਿ  ਜਥੇਬੰਦੀ ਵੱਲੋਂ ਸ਼ਹੀਦ ਹੋਏ ਕਿਸਾਨ ਨਵਰੀਤ ਸਿੰਘ ਪੁੱਤਰ ਸਾਹਿਬ ਸਿੰਘ ਪੋਤਰਾ ਹਰਦੀਪ ਸਿੰਘ ਡਿਬਡਿਬਾ ਜੀ ਦਾ ਸ਼ਹੀਦੀ ਸਮਾਗਮ 4 ਫਰਵਰੀ ਨੂੰ ਮਨਾਇਆ ਜਾਵੇਗਾ।

- Advertisement -

Share this Article
Leave a comment