ਨਵੀਂ ਦਿੱਲੀ: ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵੜੇਕਰ ਨੇ ਸੋਸ਼ਲ ਮੀਡੀਆ ਅਤੇ ਓਟੀਟੀ ਪਲੇਟਫਾਰਮ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਿਸ ਨਾਲ ਹੁਣ ਸੋਸ਼ਲ ਮੀਡੀਆ ‘ਤੇ ਫੇਕ ਨਿਊਜ਼ ਅਤੇ ਅਸ਼ਲੀਲ ਸਮੱਗਰੀ ‘ਤੇ ਰੋਕ ਲੱਗ ਜਾਵੇਗੀ।
ਇਹ ਸਾਰੇ ਨਿਯਮ ਤਿੰਨ ਮਹੀਨੇ ‘ਚ ਲਾਗੂ ਹੋ ਜਾਣਗੇ। ਸੋਸ਼ਲ ਮੀਡੀਆ ਅਤੇ ਓਟੀਟੀ ਲਈ ਬਣਾਏ ਗਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹਰ ਕੰਪਨੀ ਨੂੰ ਇੱਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨੀ ਪਵੇਗੀ। ਜੋ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮਹੀਨਾਵਾਰ ਨਿਯਮਾਂ ਦੀ ਪਾਲਣਾ ਸਬੰਧੀ ਰਿਪੋਰਟ ਸੌਂਪਣਗੇ।
ਨਵੇਂ ਦਿਸ਼ਾ ਨਿਰਦੇਸ਼ਾਂ ਜ਼ਰੀਏ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਨੈਟਫਲਿਕਸ. ਐਮਾਜ਼ੋਨ ਪ੍ਰਾਈਮ ਅਤੇ ਖ਼ਬਰਾਂ ਨਾਲ ਜੁੜੀਆਂ ਵੈਬਸਾਈਟਾਂ ਨੂੰ ਨਿਯਮਤ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦੇ ਤਹਿਤ ਇੱਕ ਸ਼ਿਕਾਇਤ ‘ਤੇ ਔਰਤਾਂ ਦੀਆਂ ਅਸ਼ਲੀਲ ਤੇ ਉਨ੍ਹਾਂ ਦੀਆਂ ਬਦਲ ਕੇ ਪਾਈਆਂ ਤਸਵੀਰਾਂ ਨੂੰ 24 ਘੰਟਿਆਂ ਵਿੱਚ ਹਟਾਉਣਾ ਪਵੇਗਾ।