RBI ਨੇ ਲਗਾਤਾਰ ਚੌਥੀ ਵਾਰ ਵਧਾਈ ਰੈਪੋ ਰੇਟ, ਕਰਜ਼ਾ ਹੋਇਆ ਮਹਿੰਗਾ

Prabhjot Kaur
2 Min Read

ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਇੱਕ ਵਾਰ ਫਿਰ ਰੈਪੋ ਰੇਟ ਦਰ ‘ਚ ਵਾਧਾ ਕਰ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ। ਕੇਂਦਰੀ ਬੈਂਕ ਨੇ ਰੈਪੋ ਰੈਟ ਦੀ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਲ ਸ਼ਕਤੀਕਾਂਤ ਦਾਸ ਨੇ ਕੀਤਾ ਹੈ। ਕੇਂਦਰੀ ਬੈਂਕ ਵਲੋਂ ਲਏ ਗਏ ਇਸ ਫੈਸਲੇ ਨਾਲ ਲੋਕਾਂ ਲਈ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਦੀਆਂ ਕਿਸ਼ਤਾਂ ਭਰਨਾ ਹੁਣ ਹੋਰ ਵੀ ਔਖਾ ਹੋ ਜਾਵੇਗਾ। ਕੇਂਦਰੀ ਬੈਂਕ ਵਲੋਂ ਰੈਪੋ ਰੇਟ ਦੀ ਇਹ ਦਰ ਚੌਥੀ ਬਾਰ ਵਧਾਈ ਗਈ ਹੈ।

ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ‘ਚ ਰੈਪੋ ਰੇਟ ਦੀ ਦਰ ‘ਚ ਵਾਧੇ ਦਾ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਇਹ ਵੱਧ ਕੇ 5.90 ਫੀਸਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 5 ਅਗਸਤ ਨੂੰ ਵੀ ਆਰ.ਬੀ.ਆਈ ਨੇ ਰੈਪੋ ਰੇਟ ਵਿੱਚ 0.50 ਫੀਸਦੀ ਦਾ ਵਾਧਾ ਕੀਤਾ ਸੀ।

ਰੈਪੋ ਰੇਟ ਵਧਣ ਨਾਲ ਸਾਰੇ ਕਰਜ਼ੇ ਮਹਿੰਗੇ ਹੋ ਜਾਣਗੇ। ਅਸਲ ਵਿੱਚ ਰੈਪੋ ਦਰ ਉਸ ਦਰ ਨੂੰ ਕਿਹਾ ਜਾਂਦਾ ਹੈ ਜਿਸ ‘ਤੇ ਆਰ.ਬੀ.ਆਈ ਦੂਜੇ ਬੈਂਕਾਂ ਨੂੰ ਕਰਜ਼ਾ ਦਿੰਦੀ ਹੈ। ਇਸ ਦੇ ਉਲਟ, ‘ਰਿਵਰਸ ਰੈਪੋ’ ਰੇਟ ਉਹ ਵਿਆਜ ਦਰ ਹੈ ਜੋ ਕੇਂਦਰੀ ਬੈਂਕ ਆਰ.ਬੀ.ਆਈ ਕੋਲ ਪੈਸੇ ਰੱਖਣ ‘ਤੇ ਬੈਂਕਾਂ ਨੂੰ ਅਦਾ ਕਰਦਾ ਹੈ। ਇਸ ਲਈ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਆਰ.ਬੀ.ਆਈ ਰੈਪੋ ਰੇਟ ਘਟਾਉਂਦਾ ਹੈ ਤਾਂ ਬੈਂਕ ਵਿਆਜ ਦਰ ਘਟਾ ਦੇਣਗੇ ਅਤੇ ਜੇਕਰ ਆਰ.ਬੀ.ਆਈ ਰੈਪੋ ਰੇਟ ਵਧਾਉਂਦਾ ਹੈ ਤਾਂ ਬੈਂਕ ਵਿਆਜ ਦਰ ਵਧਾ ਦੇਣਗੇ। ਇਸ ਨਾਲ ਆਮ ਆਦਮੀ ਨੂੰ ਮਿਲਣ ਵਾਲਾ ਕਰਜ਼ਾ ਅਤੇ ਕਰਜ਼ੇ ਦੀਆ ਕਿਸ਼ਤਾਂ ਮਹਿੰਗੀਆਂ ਹੋ ਜਾਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment