ਨਿਊਯਾਰਕ : –ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ‘ਤੇ ਇਕ ਹੋਰ ਔਰਤ ਨੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਤਿੰਨ ਔਰਤਾਂ ਦੇ ਲਗਾਤਾਰ ਦੋਸ਼ ਲਗਾਉਣ ਪਿੱਛੋਂ ਹੁਣ ਕੁਓਮੋ ‘ਤੇ ਅਸਤੀਫ਼ੇ ਲਈ ਦਬਾਅ ਬਣਨਾ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਗਵਰਨਰ ਕੁਓਮੋ ‘ਤੇ ਇਸ ਤੋਂ ਪਹਿਲੇ ਉਨ੍ਹਾਂ ਦੀਆਂ ਦੋ ਸਹਿਯੋਗੀ ਔਰਤਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਦੋਵਾਂ ਹੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਉਨ੍ਹਾਂ ਖ਼ਿਲਾਫ਼ 33 ਸਾਲਾਂ ਦੀ ਇਕ ਹੋਰ ਔਰਤ ਨੇ ਛੇੜਛਾੜ ਦਾ ਦੋਸ਼ ਲਗਾਇਆ ਹੈ। ਇਸ ਔਰਤ ਨੇ ਨਿਊਯਾਰਕ ਕਿਹਾ ਕਿ ਕੁਓਮੋ ਨੇ ਇਕ ਵਿਆਹ ਸਮਾਗਮ ਵਿਚ ਉਸ ਨਾਲ ਛੇੜਛਾੜ ਕੀਤੀ।
ਇਹ ਘਟਨਾ ਬਰਾਕ ਓਬਾਮਾ ਦੇ ਦੂਜੇ ਕਾਰਜਕਾਲ ਦੀ ਹੈ। ਔਰਤ ਵ੍ਹਾਈਟ ਹਾਊਸ ‘ਚ ਫੋਟੋਗ੍ਰਾਫਰ ਸੀ। ਕੁਓਮੋ ਦੇ ਜਿਨਸੀ ਸ਼ੋਸ਼ਣ ਦੇ ਇਕ ਤੋਂ ਬਾਅਦ ਇਕ ਮਾਮਲੇ ਸਾਹਮਣੇ ਆਉਣ ਪਿੱਛੋਂ ਉਨ੍ਹਾਂ ਦੀ ਆਪਣੀ ਹੀ ਡੈਮੋਕ੍ਰੇਟਿਕ ਪਾਰਟੀ ‘ਚ ਵੀ ਆਲੋਚਨਾ ਹੋ ਰਹੀ ਹੈ।