ਹਰਿਆਣਾ ਦੇ ਰਾਜਪਾਲ ਨੇ ਦਿੱਲੀ ‘ਚ ਲਾਲ ਕ੍ਰਿਸ਼ਣ ਅਡਵਾਣੀ ਨਾਲ ਕੀਤੀ ਮੁਲਾਕਾਤ

Prabhjot Kaur
3 Min Read

ਚੰਡੀਗੜ੍ਹ: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਸਾਬਕਾ ਉੱਪ-ਪ੍ਰਧਾਨਮੰਤਰੀ ਲਾਲ ਕ੍ਰਿਸ਼ਣ ਅਡਵਾਣੀ ਨੁੰ ਭਾਰਤ ਦੇ ਸਰਵੋਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਹੋਣ ‘ਤੇ ਉਨ੍ਹਾਂ ਦੇ ਦਿੱਲੀ ਸਥਿਤ ਆਵਾਸ ‘ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।

ਦੱਤਾਤ੍ਰੇਅ ਨੇ ਦੇਸ਼ ਦੇ ਪ੍ਰਤੀ ਅਡਵਾਣੀ ਦੇ ਅਮੁੱਲ ਯੋਗਦਾਨ ਨੁੰ ਮਾਨਤਾ ਦੇਣ ਅਤੇ ਉਨ੍ਹਾਂ ਨੁੰ ਇਹ ਮੰਨੇ-ਪ੍ਰਮੰਨੇ ਪੁਰਸਕਾਰ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ਮੈਂ ਅਜਿਹੇ ਮਹਾਨ ਸ਼ਖਸੀਅਤ ਵਾਲੇ ਦਿੱਗਜ ਨਾਲ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਦਿੱਲੀ ਵਿਚ ਅਡਵਾਣੀ ਨਾਲ ਉਨ੍ਹਾਂ ਦੇ ਆਵਾਸ ‘ਤੇ ਮੁਲਾਕਾਤ ਕਰਨ ਦੇ ਬਾਅਦ ਦੱਤਾਤ੍ਰੇਅ ਨੇ ਕਿਹਾ ਕਿ ਅਸੀਂ ਪੁਰਾਣੀ ਯਾਦਾਂ ਨੁੰ ਤਾਜਾ ਕਰਦੇ ਹੋਏ ਚਰਚਾ ਕੀਤੀ ਅਤੇ ਯਾਦਾਂ ਸਾਝੀਆਂ ਕੀਤੀਆਂ। ਅਸੀਂ ਅੱਸੀ ਦੇ ਦਿਹਾਕੇ ਦੇ ਆਖੀਰ ਤੋਂ ਲੈ ਕੇ 2014 ਤਕ ਦੇਸ਼ ਨੁੰ ਵਿਕਸਿਤ ਕਰਨ ਲਈ ਇਕੱਠੇ ਬਿਤਾਏ ਗਏ ਆਪਣੇ ਸਫਰ ਦੌਰਾਨ ਕੀਤੀਆਂ ਗੱਲਾਂ ਨੂੰ ਵੀ ਸਾਂਝਾ ਕੀਤਾ ਅਤੇ ਉਹ ਇਸ ਦੌਰਾਨ ਦੀ ਬਿਹਤਰੀਨ ਯਾਦਾਂ ‘ਤੇ ਮੁਸਕਰਾਏ ਅਤੇ ਹੱਸੇ। ਰਾਜਪਾਲ ਨੇ ਕਿਹਾ ਕਿ ਅਡਵਾਣੀ ਦੇ ਯੋਗਦਾਨ ਨੇ ਆਧੁਨਿਕ ਭਾਰਤ ਦੇ ਵਿਕਾਸ ਨੂੰ ਮਹਤੱਵਪੂਰਨ ਰੂਪ ਨਾਲ ਆਕਾਰ ਦਿੱਤਾ ਹੈ ਅਤੇ ਉਨ੍ਹਾਂ ਨੇ ਮਹਤੱਵਪੂਰਨ ਅਗਵਾਈ ਪ੍ਰਦਾਨ ਕੀਤੀ ਅਤੇ ਦੇਸ਼ ਨੂੰ ਸਹੀ ਦਿਸ਼ਾ ਵਿਚ ਲੈ ਜਾਣ ਵਿਚ ਇਕ ਰਾਜਨੇਤਾ ਹੋਣ ਦੀ ਆਪਣੀ ਸਮਰੱਥਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।

ਦੱਤਾਤ੍ਰੇਅ ਨੇ ਅਡਵਾਣੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਤਾਂ ਜੋ ਉਨ੍ਹਾਂ ਦੀ ਗਰਿਮਾਮਈ ਮੌਜੂਦਗੀ ਨੌਜੁਆਨ ਨੇਤਾਵਾਂ ਨੁੰ ਰਾਸ਼ਟਰ ਨਿਰਮਾਣ ਦੇ ਸਹੀ ਮਾਰਗ ‘ਤੇ ਚੱਲਣ ਨੁੰ ਪ੍ਰੇਰਿਤ ਕਰਦੀ ਰਹੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -
Share this Article
Leave a comment