SBI ਦੀ ਨਵੀਂ ਸਕੀਮ, ਮਿਲਣਗੇ 15 ਲੱਖ ਰੁਪਏ, ਕੁੜੀਆਂ ਪੜਾਓ ਜਾਂ ਫਿਰ ਕਰਵਾਓ ਵਿਆਹ

Rajneet Kaur
2 Min Read

ਨਿਊਜ਼ ਡੈਸਕ : ਦੇਸ਼ ਦੇ ਸਰਕਾਰੀ ਬੈਂਕ SBI ਵੱਲੋਂ ਧੀਆਂ ਲਈ ਇੱਕ ਵਿਸ਼ੇਸ਼ ਸਹੂਲਤ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਤੁਹਾਨੂੰ ਪੂਰੇ 15 ਲੱਖ ਰੁਪਏ ਮਿਲ ਰਹੇ ਹਨ। ਤੁਸੀਂ ਇਸ ਸਕੀਮ ਦੀ ਵਰਤੋਂ ਆਪਣੀ ਧੀ ਦੇ ਵਿਆਹ ਜਾਂ ਪੜ੍ਹਾਈ ਵਿੱਚ ਕਿਤੇ ਵੀ ਕਰ ਸਕਦੇ ਹੋ। ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਧੀਆਂ ਲਈ ਇੱਕ ਵਿਸ਼ੇਸ਼ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਇਹ ਸਹੂਲਤ ਮਿਲੇਗੀ।

SBI ਨੇ ਕਿਹਾ ਹੈ ਕਿ ਬੈਂਕ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਬੇਟੀਆਂ ਨੂੰ ਪੂਰੇ 15 ਲੱਖ ਰੁਪਏ ਦੇ ਰਿਹਾ ਹੈ। ਤੁਸੀਂ ਇਸ ਪੈਸੇ ਦੀ ਵਰਤੋਂ ਪੜ੍ਹਾਈ ਜਾਂ ਵਿਆਹ ਲਈ ਕਰ ਸਕਦੇ ਹੋ। ਬੈਂਕ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। SBI ਨੇ ਦੱਸਿਆ ਕਿ ਬੈਂਕ ਵੱਲੋਂ ਬੇਟੀਆਂ ਨੂੰ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ‘ਚ ਤੁਸੀਂ ਸਿਰਫ 250 ਰੁਪਏ ਜਮ੍ਹਾ ਕਰਵਾ ਕੇ ਆਪਣੀ ਬੇਟੀ ਨੂੰ ਕਰੋੜਪਤੀ ਬਣਾ ਸਕਦੇ ਹੋ।

ਇਸ ਸਰਕਾਰੀ ਸਕੀਮ ਦੀ ਖਾਸ ਗੱਲ ਇਹ ਹੈ ਕਿ ਤੁਹਾਨੂੰ ਗਾਰੰਟੀਸ਼ੁਦਾ ਆਮਦਨ ਦਾ ਲਾਭ ਮਿਲਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਟੈਕਸ ਛੋਟ ਦਾ ਲਾਭ ਵੀ ਮਿਲੇਗਾ। ਇਹ ਸਕੀਮ ਖਾਸ ਤੌਰ ‘ਤੇ ਬੱਚੀਆਂ ਲਈ ਹੈ। ਕੁੜੀਆ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਵੱਲੋਂ ਇਸ ਸਕੀਮ ਦੀ ਸਹੂਲਤ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment