ਕੋਰੋਨਾ ਕਰਕੇ ਵਿਆਹ ਸਮਾਗਮਾਂ ‘ਤੇ ਲੱਗੀ ਪਾਬੰਦੀ ਹੋਵੇਗੀ ਖਤਮ! ਫਿਰ ਜਿੰਨੇ ਮਰਜ਼ੀ ਮਹਿਮਾਨ ਬੁਲਾਓ ਤੇ ਭੰਗੜੇ ਪਾਓ

TeamGlobalPunjab
1 Min Read

ਨਵੀਂ ਦਿੱਲੀ : ਹੌਲੀ ਹੌਲੀ ਦੇਸ਼ ਅਨਲੌਕ ਹੋ ਰਿਹਾ ਹੈ, ਇਸ ਤਹਿਤ ਹੁਣ ਪਹਿਲਾਂ ਦੀ ਤਰ੍ਹਾਂ ਧੂਮਧਾਮ ਨਾਲ ਵਿਆਹ ਸਮਾਗਮ ਹੋ ਸਕਣਗੇ। ਇਸ ਸਬੰਧੀ ਕੇਂਦਰ ਸਰਕਾਰ ਜਲਦ ਹੀ ਅਗਲੇ ਅਨਲੌਕ ਦੀਆਂ ਗਾਈਡਲਾਈਨ ਵਿੱਚ ਇਸ ਨੂੰ ਸ਼ਾਮਲ ਕਰ ਸਕਦੀ ਹੈ।

ਵਿਆਹ ਸਮਾਗਮਾਂ ਵਿੱਚ ਕੇਂਦਰ ਸਰਕਾਰ ਦੀ 50 ਤੋਂ ਵੱਧ ਮਹਿਮਾਨਾਂ ਦੀ ਸ਼ਰਤ ਖ਼ਤਮ ਹੋ ਸਕਦੀ ਹੈ। ਜਿਸ ਤੋਂ ਬਾਅਦ ਗੈਦਰਿੰਗ ਦੇ 50% ਹਿਸਾਬ ਦੇ ਨਾਲ ਮਹਿਮਾਨਾਂ ਨੂੰ ਬੁਲਾਇਆ ਜਾ ਸਕਦਾ ਹੈ। ਇਸ ਲਈ ਸ਼ਰਤ ਇਹ ਹੋਵੇਗੀ ਕਿ ਜਿੰਨੇ ਮਹਿਮਾਨ ਤੁਸੀਂ ਵਿਆਹ ਸਮਾਗਮ ਵਿੱਚ ਬੁਲਾਉਣੇ ਹਨ ਉਸ ਤੋਂ ਦੁੱਗਣੀ ਜਗ੍ਹਾ ਵਿੱਚ ਸਮਾਗਮ ਕਰਵਾਇਆ ਜਾਣਾ ਚਾਹੀਦਾ ਹੈ। ਯਾਨੀ ਕਿ ਹਾਲ ਅਤੇ ਵਿਆਹ ਪੈਲੇਸਾਂ ਦੀ ਗੈਦਰਿੰਗ ਦੇ 50 ਫੀਸਦੀ ਮਹਿਮਾਨ ਵਿਆਹ ਅਟੈਂਡ ਕਰ ਸਕਣਗੇ।

ਇਸੇ ਤਰਜ਼ ਤੇ ਪੰਜ ਮਹੀਨੇ ਤੋਂ ਬੰਦ ਪਏ ਸਮਾਜਿਕ, ਸੰਸਕ੍ਰਿਤਿਕ, ਰਾਜਨੀਤੀ ਸਮਾਗਮ ਵੀ ਸ਼ੁਰੂ ਹੋ ਸਕਣਗੇ। ਕਿਸੇ ਵੀ ਸਭਾ ਵਿੱਚ 50 ਫ਼ੀਸਦ ਸੀਟਾਂ ‘ਤੇ ਲੋਕਾਂ ਨੂੰ ਬੁਲਾ ਕੇ ਨਾਟਕ, ਕਲਾ, ਸੱਭਿਅਤਾ ਵਰਗੇ ਆਯੋਜਨ ਕੀਤੇ ਜਾ ਸਕਦੇ ਹਨ। ਕੇਂਦਰੀ ਮੰਤਰੀ ਪਰਲਾਦ ਪਟੇਲ ਨੇ ਗ੍ਰਹਿ ਮੰਤਰੀ ਨੂੰ ਪੱਤਰ ਭੇਜ ਕੇ ਇਹ ਸਲਾਹ ਦਿੱਤੀ ਹੈ।

Share this Article
Leave a comment