ਚੰਡੀਗੜ੍ਹ: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ।ਕਿਸਾਨ ਆਪਣੀਆਂ ਮੰਗਾਂ ਅਤੇ ਹੱਕਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਨ ਵਾਲੇ ਸ਼ਖ਼ਸ ਦੇ ਕੰਮ ‘ਚ ਸਰਕਾਰ ਵੱਲੋਂ ਰੁਕਾਵਟ ਪਾਈ ਜਾ ਰਹੀ ਹੈ।ਅਸਲ ‘ਚ ਰਾਮ ਸਿੰਘ ਰਾਣਾ ਨਾਂ ਦਾ ਇਕ ਸ਼ਖ਼ਸ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ‘ਚ ਪਾਣੀ, ਦੁੱਧ ਤੇ ਲੰਗਰ ਦੀ ਸੇਵਾ ਕਰ ਰਿਹਾ ਹੈ।
ਰਾਮ ਸਿੰਘ ਰਾਣਾ ਦਾ ਸਰਹੱਦ ‘ਤੇ ਗੋਲਡਨ ਹੱਟ ਦਾ ਨਾਂ ਹੋਟਲ ਹੈ।ਉਹ ਤਿੰਨੇ ਬਾਰਡਰਾਂ ‘ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ।ਉੱਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ‘ਚ ਦੂਜਾ ਹੋਟਲ ਵੀ ਮੌਜੂਦ ਹੈ, ਜਿੱਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ।ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰਕੇ ਮੰਗ ਕੀਤੀ ਕਿ ਇਸ ਰਸਤੇ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਨ੍ਹਾਂ ਦੇ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ।
ਰਣਜੀਤ ਬਾਵਾ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।ਉਥੇ ਉਸ ਦੇ ਚਾਹੁਣ ਵਾਲੇ ਪੋਸਟ ‘ਤੇ ਲਗਾਤਾਰ ਕੁਮੈਂਟਸ ਕਰਕੇ ਰਾਮ ਸਿੰਘ ਰਾਣਾ ਦਾ ਸਾਥ ਦੇਣ ਦੀ ਅਪੀਲ ਵੀ ਕਰ ਰਹੇ ਹਨ।