ਔਰਤਾਂ ਲਈ ਖੁਸ਼ਖਬਰੀ , ਹੱਜ ਨੂੰ ਲੈ ਕੇ ਸਾਊਦੀ ਅਰਬ ਦਾ ਵੱਡਾ ਫੈਸਲਾ

Rajneet Kaur
2 Min Read

ਨਿਊਜ਼ ਡੈਸਕ: ਸਾਊਦੀ ਅਰਬ ਨੇ ਹੱਜ ਜਾਂ ਉਮਰਾਹ ਕਰਨ ਵਾਲੀਆਂ ਔਰਤਾਂ ਲਈ ‘ਮੇਹਰਮ’ ਦੀ ਸ਼ਰਤ ਖਤਮ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਹੁਣ ਔਰਤਾਂ ਨੂੰ ‘ਮੇਹਰਮ’ ਜਾਂ ਮਰਦ ਸਾਥੀ ਤੋਂ ਬਿਨਾਂ ਹੱਜ ਜਾਂ ਉਮਰਾ ਕਰਨ ਦੀ ਇਜਾਜ਼ਤ ਹੋਵੇਗੀ।ਸਾਊਦੀ ਰਾਜਧਾਨੀ ਰਿਆਦ ਨੇ  ਐਲਾਨ ਕਰਦੇ ਹੋਏ ਕਿਹਾ ਕਿ ਇਹ ਨਿਯਮ ਹਰ ਦੇਸ਼ ਦੀਆਂ ਔਰਤਾਂ ‘ਤੇ ਲਾਗੂ ਹੋਵੇਗਾ। ਹੁਣ ਤੱਕ ਔਰਤਾਂ ਅਤੇ ਬੱਚਿਆਂ ਨੂੰ ਮਹਿਰਮ ਨਾਲ ਹੀ ਹਜ ‘ਤੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਮਹਿਰਮ ਉਹ ਮਰਦ ਸਾਥੀ ਹੈ ਜੋ ਪੂਰੇ ਹੱਜ ਦੌਰਾਨ ਔਰਤ ਨਾਲ ਰਹਿੰਦਾ ਹੈ।

ਦੱਸ ਦੇਈਏ ਕਿ ਪਿਛਲੇ ਸਮੇਂ ਵਿੱਚ ਕੁਝ ਮਾਮਲਿਆਂ ਵਿੱਚ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਬਿਨਾਂ ‘ਮੇਹਰਮ’ ਦੇ ਹੱਜ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਹ ਅਪਵਾਦ ਸਨ। ਇਹ ਸਾਰੀਆਂ ਔਰਤਾਂ ਲਈ ਮਨਜ਼ੂਰ ਨਹੀਂ ਸੀ। ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰੀ ਤੌਫੀਕ ਅਲ ਰਾਬੀਆ ਨੇ ਕਿਹਾ, “ਇੱਕ ਔਰਤ ਹੁਣ ਬਿਨਾਂ ‘ਮੇਹਰਮ’ ਦੇ ਉਮਰਾਹ ਕਰਨ ਲਈ  ਆ ਸਕਦੀ ਹੈ।” ਇਸ ਹੁਕਮ ਨੇ ਸਾਊਦੀ ਅਰਬ ਦੀ ਦਹਾਕਿਆਂ ਪੁਰਾਣੀ ਪ੍ਰਥਾ ਨੂੰ ਖਤਮ ਕਰ ਦਿੱਤਾ ਹੈ।

ਸਾਊਦੀ ਸਰਕਾਰ ਦੇ ਸਾਬਕਾ ਹੱਜ ਮੰਤਰੀ ਇਬਰਾਹਿਮ ਹੁਸੈਨ ਨੇ ਕਿਹਾ ਕਿ ਔਰਤਾਂ ਨੂੰ ਪਹਿਲਾਂ ਹੀ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਹੱਜ ਜਾਂ ਉਮਰਾਹ ਲਈ ਮਰਦ ਸਾਥੀ (ਮਹਿਰਮ) ਲੱਭਣਾ ਔਖਾ ਹੋ ਜਾਂਦਾ ਹੈ ਜਾਂ ਮਿਲ ਵੀ ਜਾਵੇ ਤਾਂ ਮਹਿੰਗਾਈ ਦਾ ਬੋਝ ਵੱਧ ਜਾਂਦਾ ਹੈ।

ਇਸ ‘ਤੇ ਸਾਊਦੀ ਅਰਬ ਦੇ ਮੌਲਵੀਆਂ ਦਾ ਕਹਿਣਾ ਹੈ ਕਿ ਹੱਜ ਜਾਂ ਉਮਰਾਹ ਦੌਰਾਨ ਔਰਤਾਂ ਨਾਲ ਮਹਿਰਮ ਹੋਣਾ ਜ਼ਰੂਰੀ ਹੈ। ਦੂਜੇ ਪਾਸੇ, ਹੋਰ ਮੁਸਲਿਮ ਵਿਦਵਾਨ ਇਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਵਿੱਚ ਇੱਕ ਵਾਰ ਹੋਣ ਵਾਲੇ ਹੱਜ ਨੂੰ ਇਸਲਾਮ ਦਾ ਪੰਜਵਾਂ ਥੰਮ ​​ਮੰਨਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਹੱਜ ਕਰਨਾ ਚਾਹੀਦਾ ਹੈ, ਜਦੋਂ ਕਿ ਉਮਰਾਹ ਸਾਲ ਦੇ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment