ਚੰਡੀਗੜ੍ਹ : ਕੋਰੋਨਾ ਮਹਾਮਾਰੀ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈੇੇ। ਬਿਊਟੀਫੁੱਲ ਸਿਟੀ ਚੰਡੀਗੜ੍ਹ ‘ਚ ਵੀ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਭ ਦੇ ਵਿਚਕਾਰ ਚੰਡੀਗੜ੍ਹ ਲਈ ਇੱਕ ਵਧੀਆ ਖਬਰ ਆਈ ਹੈ।
ਚੰਡੀਗੜ੍ਹ ਸ਼ਹਿਰ ਕੋਰੋਨਾ ਮਰੀਜ਼ਾਂ ਨੂੰ ਠੀਕ ਕਰਨ ‘ਚ ਪੂਰੇ ਦੇਸ਼ ‘ਚੋਂ ਸਭ ਤੋਂ ਮੌਹਰੀ ਸ਼ਹਿਰ ਬਣ ਗਿਆਾ ਹੈ। ਯੂਟੀ ‘ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ ਬਾਕੀ ਸੂਬਿਆਂ ਨਾਲੋਂ ਬਿਹਤਰ ਪਾਈ ਗਈ ਹੈ। ਚੰਡੀਗੜ੍ਹ ਦੀ ਰਿਕਵਰੀ ਦਰ ‘ਚ ਕਰੀਬ ਇੱਕ ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਨਾਲ ਹੁਣ ਯੂਟੀ ‘ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ 82.3% ਤੱਕ ਪਹੁੰਚ ਗਈ ਹੈ।
ਵੀਰਵਾਰ ਨੂੰ ਕੇਂਦਰੀ ਸਿਤਹ ਵਿਭਾਗ ਵੱਲੋਂ 15 ਸੂਬਿਆਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਜਿਸ ਅਨੁਸਾਰ ਜਿਸ ਅਨੁਸਾਰ ਚੰਡੀਗੜ੍ਹ ‘ਚ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ ਬਾਕੀ ਸੂਬਿਆਂ ਨਾਲੋਂ ਵਧੀਆ ਹੈ। ਇਸ ਸੂਚੀ ‘ਚ ਚੰਡੀਗੜ੍ਹ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।
#CoronaVirusUpdates #IndiaFightsCorona
Timely clinical management of COVID-19 cases has resulted in more than 10,000 daily recoveries. The recovery rate is presently 59.52%.
The states having the best recovery rates are: pic.twitter.com/tNCgxpgDAb
— Ministry of Health (@MoHFW_INDIA) July 2, 2020
ਤਾਜਾ ਜਾਣਕਾਰੀ ਅਨੁਸਾਰ ਯੂਟੀ ‘ਚ ਹੁਣ ਤੱਕ ਕੋਰੋਨਾ ਦੇ 450 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 389 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ਼ਹਿਰ ‘ਚ ਅਜੇ ਵੀ ਕੋਰੋਨਾ ਦੇ 55 ਮਾਮਲੇ ਐਕਟਿਵ ਹਨ।