ਨਵੀਂ ਦਿੱਲੀ : ਗੋਲਡਨ ਗਲੋਬ ਅਵਾਰਡ ਫਿਲਮ ਅਤੇ ਟੈਲੀਵਿਜ਼ਨ ਦੀ ਦੁਨੀਆ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ। ਫਿਲਮੀ ਖੇਤਰ ‘ਚ ਦਿੱਤੇ ਜਾਂਦੇ ਆਸਕਰ ਅਵਾਰਡ ਤੋਂ ਬਾਅਦ ਦੂਸਰਾ ਸਭ ਤੋਂ ਵੱਕਾਰੀ ਅਵਾਰਡ ਮੰਨਿਆ ਜਾਂਦਾ ਹੈ।
ਗੋਲਡਨ ਗਲੋਬ ਅਵਾਰਡ ਸਮਾਰੋਹ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਦੇ ਬੇਵਰਲੀ ਹਿਲਟਨ ਹੋਟਲ ਵਿਖੇ ਆਯੋਜਿਤ ਕੀਤਾ ਗਿਆ। ਇਸ ਅਵਾਰਡ ਦਾ ਆਯੋਜਨ ਹਾਲੀਵੁੱਡ ਫੌਰਨ ਪ੍ਰੈਸ ਐਸੋਸੀਏਸ਼ਨ ਦੁਆਰਾ ਕੀਤਾ ਗਿਆ। ਅਵਾਰਡ ਫੰਕਸ਼ਨ ਦੀ ਮੇਜ਼ਬਾਨੀ ਰਿੱਕੀ ਗਾਰਵਜ਼ ਨੇ ਕੀਤੀ।
ਦੱਸ ਦਈਏ ਕਿ ਅਵਾਰਡ ਸ਼ੋਅ ‘ਚ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਦਾ ਜਲਵਾ ਦੇਖਣ ਨੂੰ ਮਿਲਿਆ। ਇਸ ਸ਼ੋਅ ‘ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਨਾਲ ਪਹੁੰਚੀ। ਜਿਸ ਦੀਆਂ ਤਸ਼ਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਗੋਲਡਨ ਗਲੋਬ ਅਵਾਰਡ ਸ਼ੋਅ ਦੌਰਾਨ ਹੋਰ ਵੀ ਬਹੁਤ ਸਾਰੀਆਂ ਹਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਦੱਸ ਦਈਏ ਕਿ ਦਸੰਬਰ ਦੇ ਆਖਿਰੀ ਹਫਤੇ ਗੋਲਡਨ ਗਲੋਬ ਅਵਾਰਡ 2020 ਦੇ ਨਾਮਜ਼ਦਗੀ ਦਾ ਐਲਾਨ ਕੀਤਾ ਗਿਆ ਸੀ। ਇਸ ਸਾਲ ਕਿਸੇ ਵੀ ਭਾਰਤੀ ਫਿਲਮ ਨੂੰ ਪੁਰਸਕਾਰ ਲਈ ਨਾਮਜ਼ਦ ਨਹੀਂ ਕੀਤਾ ਗਿਆ।
ਇਸ ਅਵਾਰਡ ‘ਚ ਫਿਲਮ “ਜੋਕਰ” ਦਾ ਦਬਦਬਾ ਰਿਹਾ ਤੇ ਫਿਲਮ ਦੇ ਅਦਾਕਾਰ ਯੋਕਿਨ ਫੀਨਿਕਸ ਨੂੰ ਸਰਬੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ।
ਗੋਲਡਨ ਗਲੋਬ ਅਵਾਰਡ 2020 ਜੇਤੂਆਂ ਦੀ ਸੂਚੀ :
ਸਰਬੋਤਮ ਮੋਸ਼ਨ ਪਿਕਚਰ ਡਰਾਮਾ ਅਵਾਰਡ (Best Motion Picture Drama Award) : Film 1917
ਸਰਬੋਤਮ ਅਭਿਨੇਤਰੀ ਦਾ ਪੁਰਸਕਾਰ (Best Actress Award) : Renee Zellweger For (Film Judy)
ਸਰਬੋਤਮ ਅਭਿਨੇਤਾ ਦਾ ਪੁਰਸਕਾਰ (Best Actor Award) : Joaquin Phoenix
ਸਰਬੋਤਮ ਮੋਸ਼ਨ ਪਿਕਚਰ ਅਵਾਰਡ (Best Motion Picture Award) : Once Upon a Time… in Hollywood
ਸਰਬੋਤਮ ਅਭਿਨੇਤਰੀ ਮੋਸ਼ਨ ਪਿਕਚਰ ਸੰਗੀਤਕ ਤੇ ਕਾਮੇਡੀ ਫਾਰ ਦਿ ਫੇਅਰਵੈੱਲ (Best Actress Motion Picture Musical & Comedy for Farewell) : Awkwanfina
ਸਰਬੋਤਮ ਸਹਾਇਕ ਅਦਾਕਾਰ ਮੋਸ਼ਨ ਪਿਕਚਰ ਅਵਾਰਡ (Best Supporting Actor Motion Picture Award) : Brad Pit
ਸਰਬੋਤਮ ਆਰੀਜਨਲ ਸਕੋਰ ਅਵਾਰਡ (Best Original Score Award) : Joker
ਸਰਬੋਤਮ ਅਭਿਨੇਤਰੀ ਸੀਮਤ ਸੀਰੀਜ਼ ਪੁਰਸਕਾਰ (Best Actress Limited Series Award) : Michelle Williams