ਅੰਮ੍ਰਿਤਸਰ :– ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਚ ਦੁਬਈ ਤੋਂ ਸਪਾਈਸ ਜੈੱਟ ਰਾਹੀਂ ਪਹੁੰਚੇ ਯਾਤਰੀ ਵਿਮਲ ਕੁਮਾਰ ਵਾਸੀ ਫ਼ੈਜ਼ਪੁਰ, ਕੋਲੋਂ ਕਸਟਮ ਅਧਿਕਾਰੀਆਂ ਨੇ ਸਮਾਨ ਦੀ ਜਾਂਚ ਕਰਦੇ ਹੋਏ 247 ਗ੍ਰਾਮ ਸੋਨਾ ਬਰਾਮਦ ਕੀਤਾ ਹੈ।
ਦੱਸ ਦਈਏ ਸਾਮਾਨ ਚੋਂ ਪਲਾਸਟਿਕ ਦੇ ਬਣੇ ਖਿਡੌਣੇ ਜਿਵੇਂ ਕਾਰਾਂ, ਬ੍ਰੈਸਲੈੱਟ, ਅਲਾਰਮ ਕਲਾਕ ਤੇ ਹੋਰ ਸਮਾਨ ਤੋਂ ਇਲਾਵਾ ਖਿਡੌਣਿਆਂ ’ਚ ਲੁਕਾ ਕੇ ਰੱਖਿਆ ਕਰੀਬ 247 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕਸਟਮ ਅਧਿਕਾਰੀਆਂ ਨੇ ਵਿਅਕਤੀ ਨੂੰ ਕਾਬੂ ਕਰ ਕੇ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।