Godzilla Vs Kong ਨੇ ਬਾਕਸ ਆਫਿਸ ‘ਤੇ ਰਚਿਆ ਇਤਿਹਾਸ

TeamGlobalPunjab
2 Min Read

ਨਿਊਜ਼ ਡੈਸਕ: ਲਾਕਡਾਊਨ ਤੋਂ ਬਾਅਦ ਇਕ ਪਾਸੇ ਜਿੱਥੇ ਬੌਲੀਵੁੱਡ ਫ਼ਿਲਮਾਂ ਬਾਕਸ ਆਫਿਸ ‘ਤੇ ਜੂਝ ਰਹੀਆਂ ਹਨ, ਉੱਥੇ ਹੀ ਹਾਲੀਵੁੱਡ ਫ਼ਿਲਮ ‘Godzilla Vs Kong’ ਦੀ ਓਪਨਿੰਗ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। Godzilla Vs Kong ਫਿਲਮ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮਾਂ ਰੂਹੀ ਅਤੇ ਮੁੰਬਈ ਸਾਗਾ ਤੋਂ ਕਿਤੇ ਚੰਗੀ ਓਪਨਿੰਗ ਕੀਤੀ ਹੈ।

ਐਡਮ ਵਿਨਗਾਰਡ ਨਿਰਦੇਸ਼ਿਤ Godzilla Vs Kong 24 ਮਾਰਚ ਨੂੰ ਭਾਰਤੀ ਬਾਕਸ ਆਫਿਸ ‘ਤੇ ਉਤਰੀ। ਦੇਸ਼ ‘ਚ ਫ਼ਿਲਮ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਤਮਿਲ ਤੇ ਤੇਲਗੂ ਵਿੱਚ ਰਿਲੀਜ਼ ਕੀਤੀ ਗਈ ਹੈ। ਫਿਲਮ ਨੂੰ ਲੈ ਕੇ ਜੋ ਖ਼ਬਰਾਂ ਆ ਰਹੀਆਂ ਹਨ ਉਨ੍ਹਾਂ ਮੁਤਾਬਕ ਫਿਲਮ ਨੇ ਸਾਰੀਆਂ ਭਾਸ਼ਾਵਾਂ ‘ਚ 6 ਕਰੋੜ ਤੋਂ ਜ਼ਿਆਦਾ ਦੀ ਓਪਨਿੰਗ ਲਈ ਹੈ।

ਫਿਲਮ ਨੇ ਪਹਿਲੇ ਦਿਨ 6.40 ਕਰੋੜ ਦੀ ਧਮਾਕੇਦਾਰ ਕਮਾਈ ( Net Box Office Collection ) ਕੀਤੀ ਹੈ। ਕਮਾਈ ਦੇ ਇਹ ਅੰਕੜੇ ਹੈਰਾਨ ਕਰ ਸਕਦੇ ਹਨ, ਕਿਉਂਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਚਲਦਿਆਂ ਮੰਨਿਆ ਜਾ ਰਿਹਾ ਸੀ ਕਿ ਦਰਸ਼ਕ ਸਿਨੇਮਾਘਰਾਂ ਤੋਂ ਦੂਰੀ ਬਣਾ ਰਹੇ ਹਨ।

Share This Article
Leave a Comment