ਇਸ ਵੇਲੇ ਦੀ ਵੱਡੀ ਖ਼ਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਸੱਤਵੀ ਕਲਾਸ ਦੀਆਂ 3 ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ। ਜਾਣਕਾਰੀ ਮੁਤਾਬਿਕ ਇਹ ਵਿਦਿਆਰਥਣਾਂ ਬੀਤੀ ਕੱਲ੍ਹ 14 ਨਵੰਬਰ ਵਾਲੇ ਦਿਨ ਘਰੋਂ ਸਕੂਲ ਜਾਣ ਲਈ ਗਈਆਂ ਸਨ, ਪਰ ਸਕੂਲ ‘ਚ ਨਹੀਂ ਪਹੁੰਚੀਆਂ। ਇਸ ਤੋਂ ਬਾਅਦ ਮਾਪਿਆਂ ਨੇ ਬੱਚੀਆਂ ਦੇ ਗੁੰਮ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਹੈ।
ਜਾਣਕਰੀ ਮੁਤਾਬਿਕ ਇਹਨਾਂ ਵਿਦਿਆਰਥਣਾਂ ਨੂੰ ਬੀਤੀ ਕੱਲ ਮਾਨਸਾ ਦੇ ਰੇਲਵੇ ਸਟੇਸ਼ਨ ਕੋਲ ਦੇਖਿਆ ਗਿਆ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਦੀਆਂ 2 ਟੀਮਾਂ ਵਲੋਂ ਬੱਚੀਆਂ ਦੀ ਭਾਲ ਕਰਨ ਦਾ ਦਾਅਵਾ ਕੀਤਾ ਜਾ ਰਹੀ ਹੈ। ਇਸ ਸਬੰਧੀ ਸਾਡੇ ਪੱਤਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਲੜਕੀ ਬੇਅੰਤ ਨਗਰ, ਇੱਕ ਹਰਬੰਸ ਨਗਰ ਅਤੇ ਇੱਕ ਧੋਬੀ ਨਗਰ ਦੀ ਰਹਿਣ ਵਾਲੀ ਹੈ। ਬੱਚਿਆਂ ਦੇ ਮਾਪਿਆਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬੱਚੀਆਂ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੋਵੇਗਾ।