ਪਾਕਿਸਤਾਨ ‘ਚ ਸੁਤੰਤਰਤਾ ਦਿਵਸ ‘ਤੇ ਭੀੜ ਨੇ ਔਰਤ ਯੂਟਿਊਬਰ ਦੇ ਪਾੜੇ ਕੱਪੜੇ, 400 ਲੋਕਾਂ ‘ਤੇ FIR ਦਰਜ

TeamGlobalPunjab
1 Min Read

ਲਾਹੌਰ : ਪਾਕਿਸਤਾਨ ‘ਚ ਔਰਤ ਦੇ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੁਤੰਤਰਤਾ ਦਿਵਸ ‘ਤੇ ਸੈਂਕੜੇ ਲੋਕਾਂ ਦੀ ਭੀੜ ਨੇ ਇੱਕ ਔਰਤ ਯੂਟਿਊਬਰ ਦੇ ਕੱਪੜੇ ਪਾੜ ਦਿੱਤੇ ਤੇ ਉਸ ਨੂੰ ਹਵਾ ‘ਚ ਉਛਾਲਿਆ, ਜਿਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਲੌਰੀ ਅੱਡਾ ਪੁਲਿਸ ਸਟੇਸ਼ਨ ਵਿੱਚ ਦਰਜ ਐਫਆਈਆਰ ਦੇ ਅਨੁਸਾਰ ਯੂਟਿਊਬਰ ਔਰਤ ਆਪਣੇ 6 ਸਾਥੀਆਂ ਨਾਲ ਮੀਨਾਰ-ਏ-ਪਾਕਿਸਤਾਨ ਦੇ ਨੇੜ੍ਹੇ ਇੱਕ ਵੀਡੀਓ ਬਣਾ ਰਹੀ ਸੀ, ਜਦੋਂ ਲਗਭਗ 300 ਤੋਂ 400 ਲੋਕਾਂ ਦੀ ਭੀੜ ਨੇ ਉਸ ‘ਤੇ ਹਮਲਾ ਕਰ ਦਿੱਤਾ।

ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ, ਭੀੜ ਕਾਫ਼ੀ ਸੀ ਅਤੇ ਲੋਕ ਸਾਡੇ ਵੱਲ ਵੱਧ ਰਹੇ ਸਨ। ਔਰਤ ਨੇ ਕਿਹਾ ਕਿ, ‘ਭੀੜ ‘ਚ ਲੋਕ ਮੈਨੂੰ ਧੱਕੇ ਦੇ ਰਹੇ ਸਨ ਤੇ ਖਿੱਚ ਰਹੇ ਸਨ ਤੇ ਉਨ੍ਹਾਂ ਨੇ ਮੇਰੇ ਕੱਪੜੇ ਤੱਕ ਪਾੜ ਦਿੱਤੇ। ਕਈ ਲੋਕਾਂ ਨੇ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਭੀੜ ਜ਼ਿਆਦਾ ਸੀ ਅਤੇ ਉਨ੍ਹਾਂ ਨੇ ਮੈਨੂੰ ਹਵਾ ਵਿੱਚ ਉਛਾਲਣਾ ਜਾਰੀ ਰੱਖਿਆ।’

ਇਸ ਤੋਂ ਇਲਾਵਾ ਉਨ੍ਹਾਂ ਤੋਂ ਕਰੀਬ 15,000 ਰੁਪਏ ਦੀ ਨਕਦੀ ਅਤੇ ਪਛਾਣ ਪੱਤਰ ਵੀ ਖੋਹ ਲਿਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ ਅਤੇ ਦੁਨੀਆਂ ਭਰ ‘ਚ ਇਸ ਸ਼ਰਮਨਾਕ ਘਟਨਾ ਦੀ ਆਲੋਚਨਾ ਹੋ ਰਹੀ ਹੈ।

- Advertisement -

Share this Article
Leave a comment