ਮੋਗਾ: ਸਿੱਧੂ ਮੂਸੇ ਵਾਲਾ ਫਿਰ ਵਿਵਾਦਾਂ ਚ ਘਿਰਦਾ ਜਾ ਰਿਹਾ ਹੈ ਮੋਗਾ ਜ਼ਿਲ੍ਹੇ ਨਾਲ ਸਬੰਧਤ ਇੱਕ ਲੜਕੀ ਨੇ ਮੂਸੇਵਾਲੇ ‘ਤੇ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਨਾਲ ਉਸ ਲੜਕੀ ਨਾਲ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ। ਜਿਸ ਤੋਂ ਬਾਅਦ ਉਸ ਦਾ ਵਿਆਹ ਹੋ ਗਿਆ ਤੇ ਹੁਣ ਉਸ ਦੀ ਧੀ ਵੀ ਹੈ ਉਨ੍ਹਾਂ ਦਾ ਦੋਸ਼ ਹੈ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੈ ਤੇ ਭੱਦਾ ਬੋਲਦਾ ਹੈ।
ਐੱਨਆਰਆਈ ਥਾਣਾ ਦੀ ਐਸਐਚਓ ਹਰਜਿੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇੱਕ ਕੈਨੇਡਾ ਤੋਂ ਕਮਲਦੀਪ ਕੌਰ ਨਾਮ ਦੀ ਲੜਕੀ ਵੱਲੋਂ ਸ਼ਿਕਾਇਤ ਮਿਲੀ ਹੈ ਜਿਸਦਾ ਪਿੰਡ ਮੋਗੇ ਜ਼ਿਲ੍ਹੇ ਦੇ ਨਾਲ ਸਬੰਧ ਹੈ। ਉਸ ਨੇ ਸ਼ਿਕਾਇਤ ਵਿੱਚ ਲਿਖਿਆ ਹੈ ਕਿ 2017 ਵਿੱਚ ਉਹ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ ਅਤੇ ਸਿੱਧੂ ਮੂਸੇ ਵਾਲਾ ਵੀ ਉਸੇ ਸਾਲ ਕੈਨੇਡਾ ਗਿਆ ਸੀ ਅਤੇ ਉੱਥੇ ਉਨ੍ਹਾਂ ਦੇ ਚੰਗੇ ਪਰਿਵਾਰਕ ਰਿਸ਼ਤੇ ਹੋ ਗਏ।
ਇਸ ਲੜਕੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਸਿੱਧੂ ਮੂਸੇ ਵਾਲੇ ਦੀ ਸਮੇਂ-ਸਮੇਂ ਤੇ ਬਹੁਤ ਸਹਾਇਤਾ ਕੀਤੀ ਅਤੇ ਮੂਸੇਵਾਲੇ ਦੇ ਪਿਤਾ ਨੇ ਇਸ ਲੜਕੀ ਦੇ ਨਾਲ ਰਿਸ਼ਤੇ ਵਾਰੇ ਵੀ ਗੱਲ ਚਲਾਈ ਸੀ ਪਰ ਗੱਲ ਸਿਰੇ ਨਾ ਚੜ੍ਹ ਸਕੀ ਅਤੇ ਉਸ ਤੋਂ ਬਾਅਦ ਇਸ ਲੜਕੀ ਦਾ ਵਿਆਹ ਹੋ ਗਿਆ।
ਹੁਣ ਲੜਕੀ ਨੇ ਸ਼ਿਕਾਇਤ ਪੱਤਰ ਵਿੱਚ ਇਕ ਨੰਬਰ ਲਿਖ ਕੇ ਕਿਹਾ ਹੈ ਕਿ ਇਹ ਨੰਬਰ ਸਿੱਧੂ ਮੂਸੇ ਵਾਲਾ ਦਾ ਹੈ ਤੇ ਇਸ ਤੋਂ ਉਸ ਨੂੰ ਵੀ ਕਾਫੀ ਭੱਦੀ ਸ਼ਬਦਾਵਲੀ ਬੋਲੀ ਗਈ ਹੈ ਮੈਸੇਜ ਆ ਰਹੇ ਹਨ ਅਤੇ ਉਸ ਦੀ ਸਾਲਾਂ ਦੀ ਧੀ ਵਾਰੇ ਵੀ ਗਲਤ ਸ਼ਬਦਾਵਲੀ ਲਿਖੀ ਗਈ ਹੈ।
ਉੱਧਰ ਪੁਲਿਸ ਦਾ ਕਹਿਣਾ ਹੈ ਦੋਵਾਂ ਪੱਖਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਸਾਰਾ ਸੱਚ ਸਾਹਮਣੇ ਆ ਸਕੇਗਾ।