ਅਫਗਾਨਿਸਤਾਨ ਛੱਡਣ ਤੋਂ ਬਾਅਦ ਦੁਨੀਆ ਸਾਹਮਣੇ ਆਏ ਗਨੀ, ਕਿਹਾ ਪਹਿਨਣ ਲਈ ਮੇਰੇ ਕੋਲ ਇੱਕ ਹੀ ਜੋੜੀ ਕੱਪੜੇ

TeamGlobalPunjab
1 Min Read

ਦੁਬਈ – ਅਫਗਾਨਿਸਤਾਨ ਛੱਡਣ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਪਹਿਲੀ ਵਾਰ ਦੁਨੀਆ ਦੇ ਸਾਹਮਣੇ ਆਏ ਤੇ ਉਨ੍ਹਾਂ ਨੇ UAE ਤੋਂ ਅਫਗਾਨਿਸਤਾਨ ਦੀ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਸ਼ਰਫ ਗਨੀ ਨੇ ਕਿਹਾ ਹੈ ਕਿ ਜੇਕਰ ਉਹ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਵਿੱਚ ਰਹਿੰਦੇ ਤਾਂ ਕਤਲੇਆਮ ਹੋ ਜਾਂਦਾ, ਖੂਨ ਖਰਾਬਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ‘ਚ ਅਜਿਹਾ ਹੁੰਦਿਆਂ ਨਹੀਂ ਦੇਖ ਸਕਦਾ ਸੀ, ਇਸ ਲਈ ਮੈਨੂੰ ਹਟਣਾ ਪਿਆ।

ਗਨੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪੈਸੇ ਲੈ ਕੇ ਅਫਗਾਨਿਸਤਾਨ ਛੱਡਣ ਦੀ ਗੱਲ ਪੂਰੀ ਤਰ੍ਹਾਂ ਗਲਤ ਹੈ, ਇਹ ਇੱਕ ਅਫਵਾਹ ਹੈ ਤੇ ਉਨ੍ਹਾਂ ਕੋਲ ਪਹਿਨਣ ਲਈ ਇਕ ਹੀ ਜੋੜੀ ਕੱਪੜੇ ਬਚੇ ਹਨ। ਗਨੀ ਨੇ ਕਿਹਾ, ਭਗੌੜਾ ਕਹਿਣ ਵਾਲਿਆਂ ਨੂੰ ਮੇਰੇ ਬਾਰੇ ਜਾਣਕਾਰੀ ਨਹੀਂ ਹੈ, ਜੋ ਮੈਨੂੰ ਨਹੀਂ ਜਾਣਦੇ ਉਹ ਫੈਸਲਾ ਨਾਂ ਸੁਣਾਉਣ। ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਉਹ ਬਹੁਤ ਸਾਰਾ ਪੈਸਾ ਲੈ ਕੇ ਕਾਬੁਲ ਤੋਂ ਨਿਕਲੇ ਹਨ।

ਤਾਲਿਬਾਨ ਦੇ ਕਾਬੁਲ ਕੋਲ ਪਹੁੰਚਦੇ ਹੀ ਗਨੀ ਐਤਵਾਰ ਨੂੰ ਅਫਗਾਨਿਸਤਾਨ ਛੱਡ ਕੇ ਚਲੇ ਗਏ ਸਨ ਅਤੇ ਬੁੱਧਵਾਰ ਤੱਕ ਉਨ੍ਹਾਂ ਦੇ ਟਿਕਾਣੇ ਦੀ ਕੋਈ ਜਾਣਕਾਰੀ ਨਹੀਂ ਸੀ। ਬਾਅਦ ਵਿਚ ਸੰਯੁਕਤ ਅਰਬ ਅਮੀਰਾਤ ਨੇ ਕਿਹਾ ਕਿ ਉਸ ਨੇ ‘ਮਨੁੱਖੀ ਆਧਾਰ’ ’ਤੇ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਇੱਥੇ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ।

Share this Article
Leave a comment