ਨਿਊਜ਼ ਡੈਸਕ: ਸਰਦੀਆਂ ਦਾ ਮੌਸਮ ਆਉਂਦੇ ਹੀ ਹਰ ਵਿਅਕਤੀ ਆਪਣੀ ਜੀਵਨ ਸ਼ੈੱਲੀ ਵਿੱਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੰਦਾ ਹੈ। ਖਾਣ ਪੀਣ ਤੋਂ ਲੈ ਕੇ ਪਹਿਰਾਵੇ ਤੱਕ ਸਰਦੀ ਹਰ ਮਨੁੱਖ ਦਾ ਜੀਵਨ ਬਦਲਦੀ ਹੈ । ਸਰਦੀਆਂ ਵਿੱਚ ਠੰਡੇ ਪਾਣੀ ਵਿੱਚ ਹੱਥ ਪਾੳੇਣਾ ਵੀ ਬਹੁਤ ਔਖਾ ਲੱਗਦਾ ਹੈ ।ਹਰ ਕੰਮ ‘ਚ ਗਰਮ ਪਾਣੀ ਦੀ ਵਰਤੋ ਕਤਿੀ ਜਾਂਦੀ ਹੈ। ਗਰਮ ਪਾਣੀ ਲਈ ਘਰਾਂ ਵਿੱਚ ਗੀਜ਼ਰ ਲੱਗੇ ਹੋਏ ਹਨ। ਪਰ ਗੀਜ਼ਰ ਦੀ ਵਰਤੋਂ ਕਰਨ ਵੇਲੇ ਕੁੱਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਬਾਜ਼ਾਰ ਵਿੱਚ ਕਈ ਕਿਸਮ ਦੇ ਗੀਜ਼ਰ ਆਉਂਦੇ ਹਨ । ਜਿਨ੍ਹਾਂ ਵਿੱਚ ਇਲੈਕਟ੍ਰਿਕ ਗੀਜ਼ਰ, ਇੰਸਟੈਂਟ ਵਾਟਰ ਗੀਜ਼ਰ, ਸਟੋਰੇਜ ਗੀਜ਼ਰ, ਗੈਸ ਗੀਜ਼ਰ ਸ਼ਾਮਲ ਹਨ। ਇਹਨਾਂ ਗੀਜ਼ਰਾਂ ਦੀ ਵਰਤੋਂ ਦੇ ਵੱਖ – ਵੱਖ ਸੁਝਾਅ ਹਨ । ਆਓ ਜਾਣਦੇ ਹਾਂ ਗੀਜ਼ਰ ਵਰਤਦੇ ਸਮੇਂ ਸਾਨੂੰ ਕਿੰਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਗੀਜ਼ਰ ਦਾ ਸਹੀ ਤਾਪਮਾਨ : ਜਦੋਂ ਵੀ ਗੀਜ਼ਰ ਦੀ ਵਰਤੋਂ ਕਰਦੇ ਹੋ ਤਾਂ ਇੱਕ ਗੱਲ ਦਾ ਜ਼ਰੂਰ ਧਿਆਨ ਦਿਓ ਕਿ ਗੀਜ਼ਰ ਨੂੰ ਵਰਤੋਂ ਤੋਂ ਬਾਅਦ ਸਮੇਂ ਸਿਰ ਬੰਦ ਕਰ ਦਿਓ; ਜਿਸ ਨਾਲ ਵੱਡਾ ਨੁਕਸਾਨ ਹੋਣ ਦਾ ਡਰ ਹੁੰਦਾ ਹੈ ਤੇ ਬਿਜਲੀ ਦੀ ਵੀ ਬਚਤ ਹੁੰਦੀ ਹੈ।ਸਮੇਂ –ਸਮੇਂ ਗੀਜ਼ਰ ਦਾ ਤਾਪਮਾਨ ਚੈੱਕ ਕਰਦੇ ਰਹਿਣਾ ਚਾਹੀਦਾ ਹੈ।ਤਾਪਮਾਨ ਲਗਭਗ 40 ਤੋਂ 45 ਦੇ ਵਿੱਚ ਹੋਣਾ ਚਾਹੀਦਾ ਹੈ।
ਗੀਜ਼ਰ ਨੂੰ ਜਲਣਸ਼ੀਲ ਚੀਜ਼ਂ ਤੋਂ ਦੂਰ ਰੱਖੋ : ਬਾਥਰੂਮ ਵਿੱਚ ਵੈਸੇ ਕੋਈ ਜਲਣਸ਼ੀਲ ਚੀਜ਼ ਜਿਵੇਂ ਪੈਟਰੋਲ , ਡੀਜ਼ਲ ,ਮਾਚਿਸ ਰੱਖੀ ਤਾਂ ਨਹੀਂ ਜਾਂਦੀ ਪਰ ਫਿਰ ਵੀ ਕਈ ਵਾਰ ਜਦੋਂ ਤੁਸੀਂ ਗੀਜ਼ਰ ਵਾਲੀ ਥਾਂ ਤੇ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ । ਬਾਥਰੂਮ ਵਿੱਚ ਫਨਾਈਲ ਵਰਗੀ ਵੀ ਕੋਈ ਚੀਜ਼ ਨਹੀਂ ਰੱਖਣੀ ਚਾਹੀਦੀ ।
ਗੀਜ਼ਰ ਨੂੰ ਲਗਾਉਣ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜਿਸ ਥਾਂ ਤੇ ਗੀਜ਼ਰ ਲਗਾੳਣਾ ਹੈ ਉਹ ਥਾਂ ਹਵਾਦਾਰ ਹੋਣੀ ਚਾਹੀਦੀ ਹੈ । ਕਿਉਂਕਿ ਜਦੋਂ ਗੀਜ਼ਰ ਵਿੱਚ ਪਾਣੀ ਗਰਮ ਹੁਦਾ ਹੈ ਤਾਂ ਉਹ ਗੈਸ ਛੱਡਦਾ ਹੈ ਜਿਸ ਕਰਕੇ ਉਸ ਦੇ ਫਟਣ ਦਾ ਡਰ ਬਣਿਆ ਰਹਿੰਦਾ ਹੈ । ਇਸ ਕਰਕੇ ਹਵਾਦਾਰ ਵਾਤਾਵਰਨ ਹੋਣਾ ਜ਼ਰੂਰੀ ਹੈ।