ਹੁਣ ਆਨਲਾਈਨ ਪ੍ਰਾਪਤ ਕਰ ਸਕਦੇ ਹੋ 1870 ਤੋਂ ਪਹਿਲਾਂ ਪੈਦਾ ਹੋਏ ਲੋਕਾਂ ਦੇ ਰਿਕਾਰਡ

Rajneet Kaur
3 Min Read

ਨਿਊਜ਼ ਡੈਸਕ: ਜਿਵੇਂ-ਜਿਵੇਂ ਤਕਨਾਲੋਜੀ ਵੱਧ ਰਹੀ ਹੈ ਵਿਅਕਤੀ ਦੇ ਕੰਮ ਆਸਾਨ ਹੋਏ ਜਾਪਦੇ ਹਨ। ਜਿਥੇ ਪਹਿਲਾਂ ਕਾਗਜ਼ਾਂ ‘ਤੇ ਲਿੱਖ ਕੇ ਦਸਤਾਵੇਜ਼ ਸੰਭਾਲੇ ਜਾਂਦੇ ਸਨ ਉਥੇ ਹੀ ਹੁਣ ਨਵੀਂ ਤਕਨਾਲੋਜੀ ‘ਚ ਪੇਪਰ ਵਰਕ ਖਤਮ ਹੋ ਗਿਆ ਹੈ ।ਇਸਦੇ ਨਾਲ ਹੀ ਤੁਹਾਨੂੰ ਘਰ ਬੈਠੇ ਸਭ ਕੁਝ ਮੁਹਈਆ ਹੋਵੇਗਾ। ਹੁਣ ਤੁਸੀ ਆਪਣੇ ਜਨਮ ਦੇ ਰਿਕਾਰਡ ਵੀ ਆਨਲਾਈਨ ਦੇਖ ਸਕਦੇ ਹੋ। ਜਿਹੜੇ ਰਾਜਧਾਨੀ ਵਿੱਚ 1870 ਤੋਂ ਬਾਅਦ ਪੈਦਾ ਹੋਏ ਬ੍ਰਿਟਿਸ਼ ਲੋਕਾਂ ਅਤੇ ਦੇਸ਼ ਦੇ ਹੋਰ ਖੇਤਰਾਂ ਦੇ ਲੋਕਾਂ ਦੇ ਰਿਕਾਰਡ ਆਨਲਾਈਨ ਉਪਲਬਧ ਹੋਣਗੇ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਸ਼ਿਮਲਾ ਸਾਲ 2015 ਤੱਕ ਦੇ ਜਨਮ ਅਤੇ ਮੌਤ ਦੇ ਸਰਟੀਫਿਕੇਟ ਘਰ ਬੈਠੇ ਆਨਲਾਈਨ ਮੁਹੱਈਆ ਕਰਵਾਏਗਾ। ਨਗਰ ਨਿਗਮ ਸ਼ਿਮਲਾ ਦੇ ਕਮਿਸ਼ਨਰ ਭੂਪੇਂਦਰ ਅਤਰੀ ਨੇ ਦੱਸਿਆ ਕਿ ਇਸ ਸਮੇਂ ਇੰਗਲੈਂਡ ਤੋਂ ਬਹੁਤ ਸਾਰੇ ਲੋਕ ਆਪਣੇ ਪੁਰਖਿਆਂ ਦੇ ਜਨਮ ਅਤੇ ਮੌਤ ਦੇ ਸਰਟੀਫਿਕੇਟ ਲੈਣ ਲਈ ਸ਼ਿਮਲਾ ਆਉਂਦੇ ਹਨ, ਜਿਨ੍ਹਾਂ ਦਾ ਜਨਮ 1870 ਤੋਂ ਬਾਅਦ ਸ਼ਿਮਲਾ ਵਿੱਚ ਹੋਇਆ ਸੀ ਜਾਂ ਇੱਥੇ ਹੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਨੂੰ ਦਿਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਘਰ ਬੈਠੇ ਹੀ ਉਨ੍ਹਾਂ ਨੂੰ ਦਸਤਾਵੇਜ ਪ੍ਰਾਪਤ ਹੋ ਜਾਣਗੇ।

ਦਸ ਦਈਏ ਕਿ ਨਗਰ ਨਿਗਮ ਨੇ ਆਪਣੇ ਆਈਟੀ ਵਿਭਾਗ ਨੂੰ ਨਵੇਂ ਸਿਸਟਮ ਲਈ ਸਾਫਟਵੇਅਰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਾਲ ਦੇ ਅੰਤ ਤੱਕ ਲੋਕਾਂ ਨੂੰ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਖਾਸ ਗੱਲ ਇਹ ਹੈ ਕਿ ਸ਼ਿਮਲਾ ‘ਚ ਪੈਦਾ ਹੋਏ ਹਜ਼ਾਰਾਂ ਬ੍ਰਿਟਿਸ਼ ਨਾਗਰਿਕ ਵੀ ਘਰ ਬੈਠੇ ਹੀ ਆਪਣੇ ਪੁਰਖਿਆਂ ਦੇ ਜਨਮ ਜਾਂ ਮੌਤ ਦੇ ਸਰਟੀਫਿਕੇਟ ਪ੍ਰਾਪਤ ਕਰ ਸਕਣਗੇ। ਜ਼ਿਕਰਯੋਗ ਹੈ ਕਿ ਸ਼ਿਮਲਾ ਆਉਣ ਵਾਲੇ ਬਹੁਤ ਸਾਰੇ ਨਾਗਰਿਕ ਯਾਦਗਾਰ ਵਜੋਂ ਆਪਣੇ ਪੁਰਖਿਆਂ ਦੇ ਜਨਮ ਸਰਟੀਫਿਕੇਟ ਇਕੱਠੇ ਕਰਨ ਲਈ ਨਗਰ ਨਿਗਮ ਵਿੱਚ ਜਾਂਦੇ ਹਨ।

ਦਸਣਯੋਗ ਹੈ ਕਿ ਸਾਲ 2015 ਤੋਂ ਪਹਿਲਾਂ ਸਿਰਫ਼ ਨਗਰ ਨਿਗਮ ਸ਼ਿਮਲਾ ਹੀ ਸ਼ਹਿਰ ਦੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਪੈਦਾ ਹੋਏ ਬੱਚਿਆਂ ਲਈ ਸਰਟੀਫਿਕੇਟ ਜਾਰੀ ਕਰਦਾ ਹੈ। ਰਾਜ ਭਰ ਤੋਂ ਆਉਣ ਵਾਲੀਆਂ ਗਰਭਵਤੀ ਔਰਤਾਂ ਕਮਲਾ ਨਹਿਰੂ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ ਅਤੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਣੇਪੇ ਕਰਦੀਆਂ ਹਨ। ਨਿਗਮ ਕੋਲ ਸਾਲ 2015 ਤੋਂ ਪਹਿਲਾਂ ਪੈਦਾ ਹੋਏ ਬੱਚਿਆਂ ਦਾ ਰਿਕਾਰਡ ਮੌਜੂਦ ਹੈ। ਇਸ ਤੋਂ ਬਾਅਦ ਦੇ ਰਿਕਾਰਡ ਹਸਪਤਾਲਾਂ ਵਿੱਚ ਉਪਲਬਧ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment