ਅੰਤਾਕਸ਼ਰੀ 3 ਦੇ ਫੈਮਿਲੀ ਆਡੀਸ਼ਨ ਦੇਣ ਲਈ ਹੋ ਜਾਓ ਤਿਆਰ

Rajneet Kaur
2 Min Read

ਚੰਡੀਗੜ੍ਹ :  ਅੰਤਾਕਸ਼ਰੀ ਦੇ ਨਵੇਂ ਸੀਜ਼ਨ ਦੇ ਨਾਲ ਇੱਕ ਵੱਡੇ ਧਮਾਕੇ ਦੀ ਸ਼ੁਰੂਆਤ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸ਼ੋਅ ਦੇ ਪਿਛਲੇ ਦੋ ਰੋਮਾਂਚਕ ਸੀਜ਼ਨਾਂ ਨੇ ਹਰ ਸੰਭਵ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਵਾਰ ਅੰਤਾਕਸ਼ਰੀ 3 ਦਾ ਸੀਜ਼ਨ ਇੱਕ ਨਵੇਂ ਜਸ਼ਨ ਨਾਲ ਵਾਪਿਸ ਆ ਰਿਹਾ ਹੈ ਜਿਸਦੀ ਸ਼ੁਰੂਆਤ ‘ਫੈਮਿਲੀ ਆਡੀਸ਼ਨ’ ਨਾਲ ਹੋਵੇਗੀ ਜੋ ਕਿ ‘12 ਮਾਰਚ ਨੂੰ ਲੁਧਿਆਣਾ’ ਅਤੇ ‘18 ਮਾਰਚ ਨੂੰ ਅੰਮ੍ਰਿਤਸਰ’ ਆਯੋਜਿਤ ਕੀਤੇ ਜਾਣਗੇ।

ਨਵੇਂ ਫਾਰਮੈਟ ਤੋਂ ਇਲਾਵਾ ਜਿਸ ਵਿੱਚ ਆਡੀਸ਼ਨ ਸ਼ਾਮਲ ਹਨ, ਅੰਤਾਕਸ਼ਰੀ 3 ਦੇ ਇਸ ਸੀਜ਼ਨ ਵਿੱਚ ਪੰਜਾਬੀ ਦਿਲਾਂ ਦੀ ਧੜਕਣ ਬੱਬਲ ਰਾਏ ਇਸ ਸ਼ੋਅ ਦੇ ਨਵੇਂ ਮੇਜ਼ਬਾਨ ਬਣਨ ਜਾ ਰਹੇ ਹਨ ਅਤੇ ਉਹਨਾਂ ਦੇ ਨਾਲ ਮੀਸ਼ਾ ਸਰੋਵਾਲ ਵੀ ਹਨ। ਦਰਸ਼ਕਾਂ ਨੇ ਪਹਿਲਾਂ ਹੀ ਆਡੀਸ਼ਨ ਪ੍ਰੋਮੋ ‘ਤੇ ਬਹੁਤ ਪਿਆਰ ਦਿਖਾਇਆ ਹੈ ਜੋ ਕਿ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਦੇ ਨਾਲ-ਨਾਲ ਪ੍ਰਸਾਰਿਤ ਕੀਤਾ ਗਿਆ ਹੈ।

ਆਡੀਸ਼ਨ ’12 ਮਾਰਚ ਨੂੰ ਗ੍ਰੀਨਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ, ਲੁਧਿਆਣਾ’ ਅਤੇ ’18 ਮਾਰਚ ਨੂੰ ਸਟੌਲਵਾਰ੍ਟ੍ਸ ਵਰਲਡ ਸਕੂਲ, ਸ਼ਾਸਤਰੀ ਨਗਰ, ਅੰਮ੍ਰਿਤਸਰ’ ਵਿਖੇ ਕਰਵਾਏ ਜਾਣਗੇ ਤਾਂ ਜੋ ਤੀਸਰੇ ਸੀਜ਼ਨ ਵਿੱਚ ਭਾਗ ਲੈਣ ਦਾ ਮੌਕਾ ਪ੍ਰਾਪਤ ਕਰਨ ਲਈ ਪਰਿਵਾਰਾਂ ਦੀ ਚੋਣ ਕੀਤੀ ਜਾ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment