ਚਚੇਰੇ ਭਰਾਵਾਂ ਨੇ ਦੋ ਭੈਣਾਂ ਨੂੰ ਕੁੱਟਿਆ ਬੇਰਹਿਮੀ ਨਾਲ, ਬਚਾਉਣ ਦੀ ਬਜਾਏ ਲੋਕ ਦੇਖਦੇ ਰਹੇ ਤਮਾਸ਼ਾ,ਵੀਡੀਓ ਵਾਇਰਲ

TeamGlobalPunjab
2 Min Read

ਧਾਰ: ਮੱਧ ਪ੍ਰਦੇਸ਼ ਦੇ ਅਲੀਰਾਜਪੁਰ ‘ਚ ਕੁੜੀ ਨਾਲ ਭਰਾ ਅਤੇ ਪਿਤਾ ਵਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਧਾਰ ਜ਼ਿਲ੍ਹੇ ਦੇ ਟਾਂਡਾ ਥਾਣੇ ਅਧੀਨ ਪਿੰਡ ਪੀਪਲਵਾ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵਿਚ ਕੁਝ ਲੋਕ ਦੋ ਲੜਕੀਆਂ ਨੂੰ ਡੰਡਿਆਂ, ਲੱਤਾਂ ਨਾਲ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਉਥੇ ਮੌਜੂਦ ਲੋਕ ਮੂਕ ਦਰਸ਼ਕ ਬਣੇ ਖੜ੍ਹੇ ਹਨ।

ਵੀਡੀਓ ‘ਚ ਕੁੜੀਆਂ ਦਯਾ ਦੀ ਭੀਖ ਮੰਗਦੀਆਂ ਨਜ਼ਰ ਆ ਰਹੀਆਂ ਪਰ ਇਨਸਾਨਾਂ ਤੋਂ ਹੈਵਾਨ ਬਣੇ ਲੋਕਾਂ ਦਾ ਦਿਲ ਨਹੀਂ ਪਸੀਜਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਕੁੜੀਆਂ ਦਾ ਰਿਸ਼ਤਾ ਅਲੀਰਾਜਪੁਰ ਦੇ ਜੋਬਟ ‘ਚ ਹੋਇਆ ਹੈ ਅਤੇ ਮਾਮੇ ਦੇ ਲੜਕੇ ਨਾਲ ਮੋਬਾਈਲ ‘ਤੇ ਗੱਲ ਕਰਨ ‘ਤੇ ਦੋ ਭੈਣਾਂ ਨੂੰ ਇਹ ਸਜ਼ਾ ਉਨ੍ਹਾਂ ਦੇ ਚਚੇਰੇ ਭਰਾਵਾਂ ਨੇ ਦਿੱਤੀ। ਇਹ ਘਟਨਾ 22 ਜੂਨ ਦੀ ਹੈ। ਜਿਵੇਂ ਹੀ ਵੀਡੀਓ ਵਾਇਰਲ ਹੋਇਆ ਪੁਲਿਸ ਵੀ ਹਰਕਤ ‘ਚ ਆ ਗਈ । 25 ਜੂਨ ਨੂੰ ਲਿਸ ਮੌਕੇ ਦਾ ਮੁਆਇਨਾ ਕਰ ਕੇ ਕੁੜੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪਰਿਵਾਰ ਦੇ ਹੀ 7 ਲੋਕਾਂ ‘ਤੇ ਮਾਮਲਾ ਦਰਜ ਕਰ ਕੇ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ।ਐਤਵਾਰ ਨੂੰ ਸਥਾਨਕ ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਟਾਂਡਾ ਪੁਲਿਸ ਥਾਣਾ ਮੁਖੀ ਵਿਜੇ ਵਾਸਕਲੇ ਨੇ ਦੱਸਿਆ ਕਿ ਵੀਡੀਓ ਮਿਲਣ ‘ਤੇ ਉਹ 25 ਜੂਨ ਨੂੰ ਪੀਪਲਵਾ ਪਹੁੰਚ ਕੇ ਦੋਵਾਂ ਲੜਕੀਆਂ ਨੂੰ ਥਾਣੇ ਲਿਆਏ ਸਨ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਰਾਤ ਲਗਪਗ ਇਕ ਵਜੇ ਐੱਫਆਈਆਰ ਦਰਜ ਕੀਤੀ ਗਈ ਸੀ।

Share This Article
Leave a Comment