ਬਿਸ਼ਨੋਈ ਗੈਂਗ ਨੇ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦੀ ਦਿੱਤੀ ਧਮਕੀ

TeamGlobalPunjab
2 Min Read

ਮੋਹਾਲੀ: ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਿਡੂਖੇੜਾ ਦੀ ਮੋਹਾਲੀ ਦੇ ਸੈਕਟਰ -71 ਵਿੱਚ ਬੀਤੇ ਦਿਨੀਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਸ਼ਨੀਵਾਰ ਨੂੰ ਕਤਲ ਦੇ ਕੁਝ ਘੰਟਿਆਂ ਬਾਅਦ, ਵਿਰੋਧੀ ਦਵਿੰਦਰ ਬੰਬੀਹਾ ਗੈਂਗ ਨੇ ਇੱਕ ਫੇਸਬੁੱਕ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਸੀ।ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿੱਕੀ ਨੂੰ ਇਸ ਲਈ ਮਾਰਿਆ ਗਿਆ ਸੀ ਕਿਉਂਕਿ ਉਹ ਕਥਿਤ ਤੌਰ ‘ਤੇ ਬਿਸ਼ਨੋਈ ਗੈਂਗ ਦੇ “ਮੁਖਬਰ” ਵਜੋਂ ਕੰਮ ਕਰ ਰਿਹਾ ਸੀ।

ਐਤਵਾਰ ਨੂੰ, ਬਿਸ਼ਨੋਈ ਗੈਂਗ ਦੁਆਰਾ ਚਲਾਏ ਜਾ ਰਹੇ ਇੱਕ ਫੇਸਬੁੱਕ ਪੇਜ ਨੇ ਇੱਕ ਨੂੰ ਸ਼ੇਅਰ ਕੀਤਾ ਗਿਆ ਹੈ ਜਿਸ ‘ਚ  ਵਿੱਕੀ ਦੀ ਮੌਤ ਦਾ ਬਦਲਾ ਲੈਣ ਦਾ ਵਾਅਦਾ ਕੀਤਾ ਗਿਆ।ਲਾਰੇਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਧਮਕੀ ਭਰੀ ਪੋਸਟ ਸਾਂਝੀ ਕੀਤੀ ਅਤੇ ਲਿਖਿਆ-ਸਾਰੇ ਵੀਰਾਂ ਨੂੰ ਰਾਮ-ਰਾਮ, ਕੱਲ੍ਹ ਸਾਡਾ ਵੀਰ ਵਿੱਕੀ ਮਿੱਡੂਖੇੜਾ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ। ਵੀਰ ਤੇਰੀ ਕਮੀ ਕਦੇ ਪੂਰੀ ਨਹੀਂ ਹੋਵੇਗੀ। ਇਸ ਭਰਾ ਦਾ ਸਾਡੇ ਅਪਰਾਧਾਂ ਨਾਲ ਕੁਝ ਲੈਣਾ-ਦੇਣਾ ਨਹੀਂ ਸੀ। ਜਿਸ ਨੇ ਵੀ ਇਸ ਭਰਾ ਬਾਰੇ ਸੁਣਿਆ ਹੋਵੇਗਾ ਉਹ ਚੰਗਾ ਹੀ ਸੁਣਿਆ ਹੋਵੇਗਾ। ਹੁਣ ਜ਼ਿਆਦਾ ਨਹੀਂ ਬੋਲਾਂਗਾ, ਬਸ ਹੁਣ ਕਰਕੇ ਦਿਖਾਵਾਂਗੇ। ਰਹੀ ਬਾਕੀ ਦੀ ਗੱਲ ਜੋ ਵੀ ਭਰਾ ਦੀ ਮੌਤ ਦਾ ਜ਼ਿੰਮੇਵਾਰ ਹੈ ਉਹ ਆਪਣੀ ਮੌਤ ਲਈ ਤਿਆਰੀ ਕਰ ਲਏ। ਇਸ ਦਾ ਰਿਜ਼ਲਟ ਥੋੜੇ ਦਿਨ੍ਹਾਂ ਵਿੱਚ ਹੀ ਮਿਲ ਜਾਏਗਾ।

- Advertisement -

ਜਾਂਚ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਵਿੱਕੀ ਲੰਮੇ ਸਮੇਂ ਤੋਂ ਗੈਂਗਸਟਰਾਂ ਦੀ ਹਿੱਟ ਲਿਸਟ ਵਿੱਚ ਸੀ, ਕਿਉਂਕਿ ਬਿਸ਼ਨੋਈ ਨੂੰ ਵਿਦਿਆਰਥੀ ਰਾਜਨੀਤੀ ਵਿੱਚ ਉਨ੍ਹਾਂ ਦੇ ਦਿਨਾਂ ਤੋਂ ਸਮਰਥਨ ਮਿਲਿਆ ਸੀ ਕਿਉਂਕਿ ਦੋਵੇਂ ਇੱਕ ਸਮੇਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਨਾਲ ਜੁੜੇ ਹੋਏ ਸਨ।

Share this Article
Leave a comment