ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ ਬਣੇ 28ਵੇਂ ਸੈਨਾ ਮੁਖੀ

TeamGlobalPunjab
2 Min Read

ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨੇ ਦੇਸ਼ ਦੇ 28ਵੇਂ ਸੈਨਾ ਮੁਖੀ ਦੇ ਤੌਰ ‘ਤੇ ਅੱਜ ਅਹੁਦਾ ਸੰਭਾਲਣਗੇ। ਲੈਫਟੀਨੈਂਟ ਜਨਰਲ ਮਨੋਜ ਮੁਕੰਦ ਨਰਵਾਨ ਇਸ ਤੋਂ ਪਹਿਲਾਂ ਸੈਨਾ ਦੀ ਪੂਰਬੀ  ਕਮਾਂਨ ਸੰਭਾਲ ਰਹੇ ਸਨ ਅਤੇ ਇਹ ਕਮਾਂਨ ਭਾਰਤ ਦੀ ਚੀਨ ਨਾਲ ਲਗਭਗ 4000 ਕਿਲੋਮੀਟਰ ਲੱਗਦੀ ਸੀਮਾ ਦੀ ਦੇਖਭਾਲ ਕਰਦੀ ਹੈ।
ਮਨੋਜ ਮੁਕੰਦ ਨਰਵਾਨ ਵਰਤਮਾਨ ਸਮੇਂ ਸੈਨਾ ਦੇ ਡਿਪਟੀ-ਚੀਫ ਸਨ ਤੇ ਅੱਜ ਉਹ ਜਨਰਲ ਬਿਪਿਨ ਰਾਵਤ ਦੇ ਸੇਵਾ ਮੁਕਤ ਹੋ ਜਾਣ ਤੋਂ ਬਾਅਦ ਦੇਸ਼ ਦੇ ਨਵੇਂ ਸੈਨਾ ਪ੍ਰਮੁੱਖ ਬਣਨਗੇ।
ਲੈਫਟੀਨੈਂਟ ਜਨਰਲ ਨਰਵਾਨ 13ਵੇਂ ਫੌਜ ਮੁੱਖੀ ਹੋਣਗੇ, ਜਿਨ੍ਹਾਂ ਨੇ ਰਾਸ਼ਟਰੀ ਰੱਖਿਆ ਅਕੈਡਮੀ (NDA)ਤੇ ਭਾਰਤੀ ਸੈਨਾ ਅਕੈਡਮੀ (IMA) ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਵੀ (NDA) ਤੇ (IMA) ਅਕੈਡਮੀ ਤੋਂ ਸਿੱਖਲਾਈ ਪ੍ਰਾਪਤ ਕਰਕੇ 11 ਕੈਡਿਟ ਥਲ-ਸੈਨਾ ਤੇ 9 ਕੈਡਿਟ ਹਵਾਈ ਸੈਨਾ ਦੀ ਕਮਾਂਡ ਸੰਭਾਲ ਚੁੱਕੇ ਹਨ।
ਲੈਫਟੀਨੈਂਟ ਜਨਰਲ ਨਰਵਾਨ ਨੂੰ ਸਭ ਤੋਂ ਚੁਣੌਤੀਪੂਰਨ ਖੇਤਰਾਂ ‘ਚ ਕੰਮ ਕਰਨ ਦਾ ਅਨੁਭਵ ਹੈ। ਉਨ੍ਹਾਂ ਨੂੰ ਅਸਾਮ ਰਾਈਫਲਜ਼(ਉੱਤਰੀ) ਦੇ ਇੰਸਪੈਕਟਰ ਜਨਰਲ ਦੇ ਤੌਰ ‘ਤੇ ਸੇਵਾਵਾਂ ਲਈ “ਵਿਸ਼ਿਸ਼ਟ ਸੇਵਾ ਮੈਡਲ” ਤੇ “ਅਤਿ ਵਿਸ਼ਿਸ਼ਟ ਸੇਵਾ ਮੈਡਲ” ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਜਨਰਲ ਨਰਵਾਨ ਆਪਣੇ 37 ਸਾਲ ਦੇ ਕਾਰਜਕਾਲ ਦੌਰਾਨ ਜੰਮੂ ਕਸ਼ਮੀਰ ‘ਚ ਰਾਸ਼ਟਰੀ ਰਾਈਫਲਜ਼ ਬਟਾਲਿਅਨ ਤੇ ਪੂਰਵੀ ਮੋਰਚੇ ਸਮੇਂ ਇਨਫੈਂਟਰੀ ਬ੍ਰਿਗੇਡ ਦੀ ਕਮਾਂਡ ਸਭਾਲ ਚੁੱਕੇ ਹਨ। ਇਸ ਦੇ ਨਾਲ ਹੀ ਉਹ ਸ੍ਰੀਲੰਕਾ ‘ਚ ਭਾਰਤੀ ਸ਼ਾਤੀ ਰੱਖਿਆ ਬਲ ਦਾ ਵੀ ਹਿੱਸਾ ਰਹੇ ਹਨ ਤੇ ਮਿਆਂਮਾਰ ‘ਚ ਸਥਿਤ ਭਾਰਤੀ ਦੂਤਾਵਾਸ ‘ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।  ਜਨਰਲ ਨਰਵਾਨ 31 ਦਸੰਬਰ ਯਾਨੀ ਅੱਜ ਭਾਰਤੀ ਥਲ ਸੈਨਾ ਦੇ ਮੁੱਖੀ ਵੱਜੋਂ ਅਹੁਦਾ ਸੰਭਾਲਣਗੇ।

ਦੱਸ ਦਈਏ ਕਿ ਜਨਰਲ ਬਿਪਿਨ ਰਾਵਤ ਨੂੰ ਭਾਰਤ ਦਾ ਪਹਿਲਾਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਹੈ। ਜਨਰਲ ਬਿਪਿਨ ਰਾਵਤ ਆਪਣੇ ਤਿੰਨ ਸਾਲ ਦੇ ਕਾਰਜਕਾਲ ਤੋ ਬਾਅਦ ਮੰਗਲਵਾਰ ਯਾਨੀ ਅੱਜ ਦੇਸ਼ ਦੇ ਸੈਨਾ ਪ੍ਰਮੁੱਖ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਹਨ।

Share this Article
Leave a comment